The Khalas Tv Blog India ਮਾਂ ਪਿਓ ਨੂੰ ਜਾਇਦਾਦ ਪਿੱਛੇ ਤੰਗ ਕਰਨ ਵਾਲੇ ਪੜ੍ਹੋ ਇਸ ਬਜੁਰਗ ਦਾ ਫੈਸਲਾ
India

ਮਾਂ ਪਿਓ ਨੂੰ ਜਾਇਦਾਦ ਪਿੱਛੇ ਤੰਗ ਕਰਨ ਵਾਲੇ ਪੜ੍ਹੋ ਇਸ ਬਜੁਰਗ ਦਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਕਸਰ ਇਹ ਖਬਰਾਂ ਆਉਂਦੀਆਂ ਹਨ ਕਿ ਬਜੁਰਗਾਂ ਨੂੰ ਜਾਇਦਾਦ ਮੰਗਣ ਵਾਲੇ ਲੜਕਿਆਂ ਤੇ ਉਨ੍ਗਾਂ ਦੇ ਪਰਿਵਾਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਇਕ ਅਜਿਹੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਇਕ ਬਜੁਰਗ ਨੇ ਆਪਣੀ ਸਾਰੀ ਜਾਇਦਾਦ ਆਗਰਾ ਦੇ ਜਿਲ੍ਹਾ ਅਧਿਕਾਰੀ ਦੇ ਨਾਂ ਕਰ ਦਿੱਤੀ ਹੈ। ਬਜੁਰਗ ਨੇ ਵਸੀਅਤ ਦੀ ਕਾਪੀ ਆਗਰਾ ਦੇ ਸਿਟੀ ਮਜਿਸਟ੍ਰੇਟ ਨੂੰ ਦੇ ਦਿੱਤੀ ਹੈ। ਬਜੁਰਗ ਦੀ ਜਾਇਦਾਦ ਦੋ ਕਰੋੜ ਦੱਸੀ ਜਾ ਰਹੀ ਹੈ। ਬਜੁਰਗ ਵੱਡਾ ਵਪਾਰੀ ਹੈ ਤੇ ਇਸਦੇ ਨੂੰਹ ਪੁੱਤ ਜਾਇਦਾਦ ਖਾਤਰ ਇਸਨੂੰ ਪਰੇਸ਼ਾਨ ਕਰਦੇ ਸਨ।


ਆਗਰਾ ਦੇ ਪੀਪਲਮੰਡੀ ਨਿਰਾਲਾਬਾਦ ਨਿਵਾਸੀ ਗਣੇਸ਼ ਸੰਕਰ ਪਾਂਡੇ ਨੇ ਕਰੀਬ 225 ਵਰਗ ਗਜ ਦੀ ਪ੍ਰਾਪਰਟੀ ਆਗਰਾ ਦੇ ਜਿਲ੍ਹਾ ਅਧਿਕਾਰੀ ਦੇ ਨਾਂ ਕੀਤੀ ਹੈ। ਬਜੁਰਗ ਦਾ ਕਹਿਣਾ ਹੈ ਕਿ ਘਰ ਵਿਚ ਕਿਸੇ ਚੀਜ ਕਮੀ ਨਹੀਂ ਹੈ। ਉਨ੍ਹਾਂ ਦਾ ਵੱਡਾ ਲੜਕਾ ਦਿਗਵਿਜੈ, ਨੂੰਹ ਤੇ ਦੋ ਪੋਤੇ ਪੋਤੀਆਂ ਉਸਦੇ ਨਾਲ ਰਹਿੰਦੇ ਹਨ। ਪਰ ਉਹ ਲਗਾਤਾਰ ਇਸ ਜਾਇਦਾਦ ਲਈ ਉਸਨੂੰ ਤੰਗ ਕਰ ਰਹੇ ਹਨ। ਉੱਧਰ, ਇਸ ਸਬੰਧ ਵਿਚ ਸਿਟੀ ਮਜਿਸਟ੍ਰੇਟ ਨੇ ਕਿਹਾ ਕਿ ਲੰਘੇ ਵੀਰਵਾਰ ਉਨ੍ਹਾਂ ਕੋਲ ਇਕ ਬਜੁਰਗ ਆਏ ਤੇ ਆਪਣੀ ਪੂਰੀ ਪ੍ਰਾਪਰਟੀ ਮੇਰੇ ਨਾਂ ਕਰ ਗਏ ਹਨ।

Exit mobile version