India

ਤੇਲ ਕੰਪਨੀਆਂ ਨੇ ਘਟਾਈਆਂ ਵਪਾਰਕ ਗੈਸ ਦੀਆਂ ਕੀਮਤਾਂ

‘ਦ ਖ਼ਾਲਸ ਬਿਊਰੋ : ਤੇਲ ਕੰਪਨੀਆਂ ਵੱਲੋਂ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ 91.5 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਜਦੋਂ ਕਿ ਘਰੇਲੂ ਗੈਸ ਦੀਆਂ ਕੀਮਤਾਂ ਹਾਲ ਦੀ ਘੜੀ ਸਥਿਰ ਹਨ ਤੇ ਇਹਨਾਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਵੱਲੋਂ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 91.5 ਰੁਪਏ ਦੀ ਕਟੌਤੀ ਕਰਨ ਤੋਂ ਬਾਅਦ ਦੇਸ਼ ਦੀ ਰਾਜਧਾਨੀ  ਦਿੱਲੀ ਵਿੱਚ 19 ਕਿਲੋ ਦੇ ਗੈਸ ਸਿਲੰਡਰ ਦਾ ਨਵਾਂ ਰੇਟ 1907 ਰੁਪਏ ਹੋ
ਗਿਆ ਹੈ ਤੇ ਅੱਲਗ -ਅੱਲਗ ਸੂਬਿਆਂ ਵਿੱਚ ਇਹ ਨਵੀਆਂ ਕੀਮਤਾਂ 1 ਫਰਵਰੀ 2022 ਤੋਂ ਲਾਗੂ ਹਨ।