ਬਿਊਰੋ ਰਿਪੋਰਟ: ਚੰਡੀਗੜ੍ਹ ਹਵਾਈ ਅੱਡੇ ’ਤੇ ਵਾਰਨਿੰਗ ਬੋਰਡ ਲਾ ਦਿੱਤੇ ਗਏ ਹਨ। ‘ਤੇਲ ਅਤੇ ਖੰਡ’ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਨਿਰਦੇਸ਼ ਹੇਠ ‘ਤੇਲ ਅਤੇ ਸ਼ੂਗਰ’ ਨੂੰ ਲੈ ਕੇ ਚੇਤਾਵਨੀ ਬੋਰਡ ਲਾਏ ਗਏ ਹਨ ਜਿਸਦੇ ਤਹਿਤ ਹੁਣ ਹਵਾਈ ਅੱਡੇ ’ਤੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੇ ਗਏ ਤੇਲ ਅਤੇ ਸ਼ੂਗਰ ਦੀ ਮਾਤਰਾ ਦੱਸਣੀ ਹੋਵੇਗੀ।
ਫਿਲਹਾਲ ਇਹ ਨਿਰਦੇਸ਼ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਦੀਆਂ ਕੰਟੀਨਾਂ ’ਤੇ ਲਾਗੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਵਧ ਰਹੇ ਮੋਟਾਪੇ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਲਈ ਸਿਹਤ ਮੰਤਰਾਲੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।