ਅੱਜ ਤੜਕਸਾਰ ਸਮਾਣਾ ਵਿਖੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਪੀਆਰਟੀਸੀ ਅਤੇ ਟਰਾਲੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਪੀਆਰਟੀਸੀ ਦੇ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਤੇ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ। ਜਖਮੀਆਂ ਨੂੰ ਸਮਾਣਾ ਸਰਕਾਰੀ ਹਸਪਤਾਲ ਚ ਇਲਾਜ ਲਈ ਦਾਖਿਲ ਕਰਾਇਆ ਗਿਆ। ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾਰੀ ਸੀ ਸਮਾਣਾ 7 ਵਜੇ ਬਸ ਸਟੈਂਡ ਤੋਂ ਚੱਲੀ।ਉਸ ਤੇ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰੀ ਜਿਸ ਦੇ ਵਿੱਚ ਟੱਕਰ ਇਨੀ ਜ਼ਬਰਦਸਤੀ ਕਿ ਬਸ ਵਿਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ। ਸਦਰ ਪੁਲਿਸ ਸਮਾਣਾ ਵੀ ਮੌਕੇ ਤੇ ਪਹੁੰਚ ਗਈ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਸਮਾਣਾ ਤੋਂ ਜਿਹੜੀ ਸੜਕ ਹੈ ਰਾਮਨਗਰ ਤੱਕ ਚੌੜੀ ਕੀਤੀ ਜਾਵੇ। ਕਰੀਬ ਛੇ ਟਿੱਪਰ ਅਤੇ ਟਰਾਲੇ ਰੋਜ਼ਾਨਾ ਸੜਕ ਤੋਂ ਲੰਘਦੇ ਹਨ ਜਿਸ ਦੇ ਕਾਰਨ ਹਾਦਸੇ ਹੋ ਰਹੇ ਹਨ। ਜਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਉਹਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।