Punjab

ਪੰਜਾਬ ਪੁ ਲਿਸ ‘ਤੇ ਆਪਣਾ ਅਸਲੀ ਰੂਪ ਦਿਖਾਉਣ ਦਾ ਇਲ ਜ਼ਾਮ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮੁਲ ਜ਼ਮ ਗੈਂ ਗ ਸਟਰ ਲਾਰੇਂਸ ਬਿਸ਼ਨੋਈ ਦੇ ਵਕੀਲ ਨੇ ਥਰਡ ਡਿਗਰੀ ਟਾਰਚ ਕਰਨ ਦੇ ਦੋ ਸ਼ ਲਾਏ ਹਨ। ਮੁਲਜ਼ਮ ਦੇ ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਹੈ ਕਿ ਪੰਜਾਬ ਪੁਲਿ ਸ ਵੱਲੋਂ ਉਸ ਉੱਤੇ ਹਿਰਾਸਤ ਵਿੱਚ ਤੱਸ਼ ਦਦ ਢਾਇਆ ਜਾ ਰਿਹਾ ਹੈ। ਮੁਲ ਜ਼ਮ ਤੋਂ ਪੁੱਛਗਿੱਛ ਵੀ ਆਨ ਕੈਮਰਾ ਨਹੀਂ ਹੋ ਰਹੀ ਹੈ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਹੈ। ਵਕੀਲ ਨੇ ਪੰਜਾਬ ਸਰਕਾਰ ਦੇ ਖ਼ਿ ਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਧਮ ਕੀ ਦਿੱਤੀ ਹੈ।

 

ਵਕੀਲ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਮੁਵੱਕਿਲ ਨੂੰ 14 ਜੂਨ ਨੂੰ ਟਰਾਂਜ਼ਿਟ ਰਿ ਮਾਂਡ ‘ਤੇ ਪਟਿਆਲਾ ਹਾਊਸ ਕੋਰਟ ਤੋਂ ਮਾਨਸਾ ਲੈ ਕੇ ਆਈ ਸੀ। ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਅਦਾਲਤ ਵਿੱਚ ਪੇਸ਼ ਹੋਏ ਸਨ। ਅਤੇ ਉਨ੍ਹਾਂ ਨੇ ਮੁਵੱ ਕਿਲ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਕੋਈ ਕਮੀ ਨਹੀਂ ਆਉਣ ਦਾ ਭਰੇਸਾ ਦਿੱਤਾ ਸੀ। ਉਨ੍ਹਾਂ  ਨੇ ਦੱਸਿਆ ਕਿ ਉਸ ਨੂੰ ਮਾਨਸਾ ਲਿਜਾਣ ਤੋਂ ਬਾਅਦ ਪੁਲਿ ਸ ਨੇ ਲਾਰੇਂਸ ਨੂੰ ਸਵੇਰੇ 4 ਵਜੇ ਹੀ ਮੈਜਿਸਟਰੇਟ ਦੇ ਘਰ ਪੇਸ਼ ਕਰ ਦਿੱਤਾ ਸੀ। ਉਸ ਸਮੇਂ ਲਾਰੈਂਸ ਦੇ ਪੱਖ ਤੋਂ ਕੋਈ ਵਕੀਲ ਮੌਜੂਦ ਨਹੀਂ ਸੀ ਜਦਕਿ ਕਾਨੂੰਨੀ ਸਹਾਇਤਾ ਲੈਣਾ ਉਹਦਾ ਹੱਕ ਬਣਦਾ ਹੈ। ਅਦਾਲਤ ਵੱਲੋਂ ਲਾਰੈਂਸ ਨੂੰ 7 ਦਿਨ ਦਾ ਰਿਮਾਂ ਡ ਦੇ ਦਿੱਤੀ ਗਿਆ ਸੀ।

ਲਾਰੇਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ

ਪੁਲਿ ਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਸੂਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਨੇ ਪੁਲਿਸ ਪੁੱਛਗਿੱਛ ‘ਚ ਕੀਤੇ ਵੱਡੇ ਖੁਲਾਸੇ ਕੀਤੇ ਹਨ । ਮੁਲ ਜ਼ਮ ਦੇ ਰਿ ਮਾਂਡ ਦਾ ਅੱਜ ਚੌਥਾ ਦਿਨ ਹੈ।