ਬਿਊਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਇਕ Resturant ਦੇ ਬਿੱਲ ਦੇ ਕਾਫੀ ਚਰਚੇ ਹੋ ਰਹੇ ਹਨ । ਦਾਅਵਾ ਕੀਤਾ ਜਾ ਰਿਹਾ ਹੈ ਇਹ ਬਿੱਲ ਆਬੂਦਾਬੀ ਦੇ Nusr-et-Gokce Resturant ਦਾ ਹੈ ਜਿੱਥੇ 14 ਲੋਕ ਲੰਚ ਕਰਨ ਲਈ ਗਏ ਸਨ। ਜਦੋਂ ਵੇਟਰ ਨੇ ਉਨ੍ਹਾਂ ਨੂੰ ਬਿੱਲ ਦਿੱਤਾ ਤਾਂ ਗਾਹਕਾਂ ਦੇ ਹੋਸ਼ ਉੱਡ ਗਏ । ਖਾਣੇ ਦਾ ਬਿੱਲ 1 ਕਰੋੜ 30 ਲੱਖ ਦਾ ਸੀ । Nusr-et-Gokce Resturant ਨੂੰ salt bae ਨਾਲ ਵੀ ਜਾਣਿਆ ਜਾਂਦਾ ਹੈ । ਇੱਥੋਂ ਦੀ ਫੇਮਸ ਡਿਸ਼ ਗੋਲਡ ਕੋਟੇਡ ਸਟੀਕ ਹੈ । Nusr-et-Gokce Resturant ਦੀ ਸੋਸ਼ਲ ਮੀਡੀਆ ਪੋਸਟ ਦੇ ਮੁਤਾਬਿਕ ਇੱਥੇ 24 ਕੈਰਟ ਗੋਲਡ ਸਟੀਕ ਡਿਸ਼ ਸਰਵ ਕੀਤੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਬਿੱਲ ਦੀ ਫੋਟੋ ਕਾਪੀ ਵਾਇਰਲ ਹੋ ਰਹੀ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ।
ਗਾਹਕਾਂ ਵੱਲੋਂ ਖਾਣੇ ਦੇ ਲਈ ਆਰਡਰ ਕੀਤੀਆਂ ਗਈਆਂ ਚੀਜ਼ਾਂ ਵਿੱਚੋਂ ਫਰੈਂਚ ਫਰਾਈਜ਼ ਦਾ ਇੱਕ ਵੱਡਾ ਆਰਡਰ ਸੀ ਜਿਸਦੀ ਕੀਮਤ ਚਾਰ ਲੋਕਾਂ ਲਈ 4,000 ਡਾਲਰ ਹੈ। Resturant ਦੀ ਵੈੱਬ ਸਾਈਟ ਮੁਤਾਬਿਕ ਸਟਾਰਟਰ ਖਾਣੇ ਦੀ ਕੀਮਤ 19,000 ਰੁਪਏ ਤੋਂ ਸ਼ੁਰੂ ਹੁੰਦੀ ਹੈ । ਸਾਲਟ ਬਾਏ ਆਪਣੇ ਗੋਲਡ-ਲੀਫ ਸਟੀਕ ਅਤੇ ਓਵਰ-ਦੀ-ਟੌਪ ਕੁਕਿੰਗ ਰਿਪਟੋਅਰ ਲਈ ਮਸ਼ਹੂਰ ਹੈ,ਜਿੰਨਾਂ 14 ਮਹਿਮਾਨਾਂ ਨੇ Nusr-et-Gokce Resturan ਵਿੱਚ ਖਾਣਾ ਖਾਦਾ ਹੈ ਹਰ ਇਕ ਨੂੰ ਬਿੱਲ ਦੇ ਵਿੱਚ 10 ਲੱਖ ਰੁਪਏ ਅਦਾ ਕਰਨੇ ਪਏ ਹੋਣਗੇ । ਇਸ ਤੋਂ ਪਹਿਲਾਂ ਪਿਛਲੇ ਸਾਲ salt bae ਦੇ ਲੰਡਨ ਵਾਲੇ ਰੈਸਟੋਰੈਂਟ ਵਿੱਚ ਇਕ ਗਾਹਕ ਦਾ ਬਿੱਲ 1800 ਪੌਂਡ (POUND) ਬਣਿਆ ਸੀ। ਭਾਰਤੀ ਕਰੰਸੀ ਵਿੱਚ ਇਸ ਦੀ ਕੀਮਤ 1.80 ਲੱਖ ਸੀ ।
Salt Bae ਦਾ ਇੰਸਟਰਾਗਰਾਮ ਪੇਜ ਅਜਿਹੀ ਮਸ਼ਹੂਰ ਪੋਸਟਾਂ ਨਾਲ ਭਰਿਆ ਹੋਇਆ ਹੈ । ਜਿਸ ਵਿੱਚ Resturant ਦੀਆਂ ਵੱਖ-ਵੱਖ ਡਿਸ਼ਾਂ ਅਤੇ ਆਉਣ ਵਾਲੀਆਂ ਮਸ਼ਹੂਰ ਹਸਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਾਲ ਹੀ ਵਿੱਚ salt Bae ਵੱਲੋਂ ਇੰਸਟਰਾਗਰਾਮ ‘ਤੇ ਹੀ ਗਾਹਕ ਵੱਲੋਂ ਅਦਾ ਕੀਤੇ ਗਏ 1 ਕਰੋੜ 30 ਲੱਖ ਰੁਪਏ ਦੇ ਬਿੱਲ ਦੀ ਇਕ ਕਾਪੀ ਸ਼ੇਅਰ ਕੀਤੀ ਗਈ ਹੈ ।
ਬਿੱਲ ਦੀ ਤਸਵੀਰ ‘ਤੇ ਕਈਆਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ । ਜਿਵੇਂ ਕਿ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, “160000€ ਇਹ ਹਾਸੋਹੀਣਾ ਹੈ।” ਇੱਕ ਹੋਰ ਵਿਅਕਤੀ ਨੇ ਕਿਹਾ, “ਇਹ ਅਸਲ ਵਿੱਚ ਘਿਣਾਉਣੀ ਹੈ।” ਤੀਜੇ ਨੇ ਪੋਸਟ ਕੀਤਾ, “ਆਪਣੇ ਪੈਸੇ ਨੂੰ ਕਿਵੇਂ ਬਰਬਾਦ ਕੀਤਾ ਗਿਆ ਹੈ “