‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਰਲ ਦੀ ਇੱਕ ਅਦਾਲਤ ਨੇ ਨਨ ਬਲਾਤ ਕਾਰ ਕੇਸ ਮਾਮਲੇ ਵਿੱਚ ਬਿਸ਼ਪ ਫਰੈਂਕੋ ਮਲੱਕਲ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ ਫਰੈਂਕੋ ਮੁਲੱਕਲ ਰੋ ਪਏ ਅਤੇ ਆਪਣੇ ਵਕੀਲਾਂ ਨੂੰ ਗਲ ਨਾਲ ਲਾ ਲਿਆ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਕੇਰਲ ਦੀ ਕੋਟਾਯਮ ਅਦਾਲਤ ਨੇ 105 ਦਿਨਾਂ ਦੀ ਸੁਣਵਾਈ ਤੋਂ ਬਾਅਦ ਅੱਜ ਇਸ ਮਾਮਲੇ ‘ਤੇ ਫੈਸਲਾ ਸੁਣਾਇਆ।
ਕੀ ਹੈ ਮਾਮਲਾ ?
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਿਸ਼ਪ ਫਰੈਂਕੋ ਮੁਅੱਕਲ ‘ਤੇ ਕੇਰਲ ਦੀ ਇੱਕ ਨਨ ਨੇ ਜਿਨਸੀ ਸ਼ੋਸ਼ਣ ਕਰਨ ਦਾ ਦੋ ਸ਼ ਲਗਾਇਆ ਸੀ। ਬਿਸ਼ਪ ਫਰੈਂਕੋ ਮੁਅੱਕਲ ਜਲੰਧਰ ਦੇ ਸੈਕਰਡ ਹਾਰਟ ਕੈਥੋਲਿਕ ਚਰਚ ਵਿੱਚ ਰਹਿੰਦੇ ਹਨ ਅਤੇ ਇਹ ਉਨ੍ਹਾਂ ਦਾ ਧਾਰਮਿਕ ਅਧਿਕਾਰ ਖੇਤਰ ਵੀ ਹੈ। ਕੇਰਲ ਵਿੱਚ ਪੁਲਿਸ ਨੂੰ ਜੋ ਸ਼ਿਕਾਇਤ ਮਿਲੀ ਸੀ, ਉਸ ਵਿੱਚ ਨਨ ਨੇ ਇਹ ਦਾਅਵਾ ਕੀਤਾ ਸੀ ਕਿ ਮਈ 2014 ਤੋਂ ਲੈ ਕੇ ਸਤੰਬਰ 2016 ਵਿਚਕਾਰ ਬਿਸ਼ਪ ਮੁਅੱਕਲ ਨੇ ਕਈ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ। ਹਾਲਾਂਕਿ, ਬਿਸ਼ਪ ਮੁਅੱਕਲ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦਿਆਂ ਖ਼ਾਰਜ ਕਰ ਦਿੱਤਾ ਸੀ।