India Punjab

ਨੂਹ ਦਾ ਮਾਨਸਾ ਨਾਲ ਕਿਹੜਾ ਐਂਗਲ ਜੁੜ ਰਿਹਾ ਹੈ ? ਮਾਨਸਾ ਨੰਬਰ ਦੀ ਕਾਰ ਕਿਵੇਂ ਪਹੁੰਚੀ ਨੂਹ

 

ਬਿਉਰੋ ਰਿਪੋਰਟ : ਹਰਿਆਣਾ ਦੇ ਨੂੰਹ ਵਿੱਚ 31 ਜੁਲਾਈ ਨੂੰ ਹੋਏ ਦੰਗਿਆਂ ਤੋਂ ਪਹਿਲਾਂ ਇੱਕ ਵੀਡੀਓ ਜੋ ਸਾਹਮਣੇ ਆਇਆ ਹੈ ਉਸ ਦਾ ਸਬੰਧ ਮਾਨਸਾ ਦੇ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ ਇਸ ਵੀਡੀਓ ਵਿੱਚ ਇੱਕ ਹੁੰਡਾਈ ਵੈਨਯੂ ਕਾਰ ਨਜ਼ਰ ਆ ਰਹੀ ਹੈ ਜਿਸ ਵਿੱਚ ਦੰਗਾ ਭੜਕਾਉਣ ਵਾਲਾ ਸ਼ਖਸ ਬੈਠਾ ਹੈ । ਗੱਡੀ ਦਾ ਨੰਬਰ ਮਾਨਸਾ ਦੇ ਫੌਜੀ ਨਿਰਮਲ ਸਿੰਘ ਦੇ ਨਾਂ ‘ਤੇ ਰਜਿਸਟਰਡ ਹੈ । ਨਿਰਮਲ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦਾਅਵਾ ਕੀਤਾ ਹੈ ਕਿ ਖਰੀਦਣ ਦੇ 3 ਮਹੀਨੇ ਬਾਅਦ ਹੀ ਇੱਕ ਵੱਡੀ ਦੁਰਘਟਨਾ ਵਿੱਚ ਕਾਰ ਸਕ੍ਰੈਪ ਹੋ ਗਈ । ਪਰਿਵਾਰ ਨੇ ਇਸ ਨੂੰ ਟੋਟਲ ਲਾਸ ਵਿੱਚ ਵਾਪਸ ਕਾਰ ਏਜੰਸੀ ਨੂੰ ਦੇ ਕੇ ਉਸ ਦਾ ਕਲੇਮ ਲੈ ਲਿਆ ਸੀ । ਇਸ ਨਾਲ ਜੁੜੇ ਸਾਰੇ ਦਸਤਾਵੇਜ਼ ਪਰਿਵਾਰ ਦੇ ਕੋਲ ਮੌਜੂਦ ਹਨ ।

ਇਹ ਕਾਰ ਨੂੰਹ ਵਿੱਚ ਕਿਵੇਂ ਪਹੁੰਚੀ ? ਇਸ ਦੀ ਜਾਣਕਾਰੀ ਨਿਰਮਲ ਸਿੰਘ ਦੇ ਪਰਿਵਾਰ ਨੂੰ ਨਹੀਂ ਹੈ । ਪਰਿਵਾਰ ਦੇ ਮੈਂਬਰ ਆਪ ਇਸ ਨੰਬਰ ਦੀ ਕਾਰ ਨੂੰਹ ਵਿੱਚ ਵੇਖ ਕੇ ਹੈਰਾਨ ਹਨ । ਨੂੰਹ ਦੇ ਦੰਗਿਆਂ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਦੰਗਾਂ ਕਰਨ ਵਾਲਾ ਜਿਹੜੀ ਕਾਰ ਦੀ ਵਰਤੋਂ ਕਰ ਰਹੇ ਉਸ ਕਾਰ ਦਾ ਨੰਬਰ ਸੀ PB31W4831 । PB31 ਦੀ ਸੀਰੀਜ਼ ਮਾਨਸਾ ਦੀ ਹੈ ।

ਕੁਝ ਸਮੇਂ ਪਹਿਲਾਂ ਡੀਲਰ ਨੂੰ ਵੇਚੀ ਸੀ

ਨਿਰਮਲ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਪੁੱਤਰ ਫੌਜ ਵਿੱਚ ਹੈ ਅਤੇ ਉਸ ਦੀ ਪੋਸਟਿੰਗ ਅਸਾਮ ਵਿੱਚ ਹੈ। ਘਰ ਵਿੱਚ ਨਿਰਮਲ ਸਿੰਘ ਦੀ ਪਤਨੀ ਬਬਲਦੀਪ ਕੌਰ ਨੇ ਦੱਸਿਆ PB31W4831 ਨੰਬਰ ਦੀ ਹੁੰਡਾਈ ਵੈਨਯੂ ਕਾਰ ਉਸ ਦੇ ਪਤੀ ਨੇ ਜੂਨ 2021 ਵਿੱਚ ਜਲੰਧਰ ਦੀ ਇੱਕ ਏਜੰਸੀ ਤੋਂ ਲਈ ਸੀ । ਬਬਲਦੀਪ ਨੇ ਦੱਸਿਆ ਕਿ 3 ਮਹੀਨੇ ਬਾਅਦ ਅਕਤੂਬਰ 2021 ਵਿੱਚ ਮਾਨਸਾ ਦੇ ਕੋਟ ਧਮੂ ਪਿੰਡ ਦੇ ਕੋਲ ਟਰੈਕਟਰ ਦੇ ਨਾਲ ਮੇਜਰ ਐਕਸੀਡੈਂਟ ਹੋ ਗਿਆ ਸੀ । ਇਸ ਦੁਰਘਟਨਾ ਵਿੱਚ ਕਾਰ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਸੀ। ਇਸੇ ਲਈ ਪਰਿਵਾਰ ਨੇ ਸਕਰੈਪ ਹੋ ਚੁੱਕੀ ਕਾਰ ਦਾ ਟੋਟਲ ਲਾਸ ਏਜੰਸੀ ਨੂੰ ਦੇ ਕੇ ਕਲੇਮ ਲੈ ਲਿਆ । ਉਸ ਦੇ ਬਾਅਦ ਕਾਰ ਦਾ ਕੀ ਹੋਇਆ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਸਕਰੈਪ ਹੋਣ ਦੇ ਬਾਅਦ 4 ਵਾਰ ਵੇਚੀ ਗਈ ਕਾਰ

ਕਾਰ ਦੇ ਮਾਲਿਕ ਨਿਰਮਲ ਸਿੰਘ ਨੇ ਦੱਸਿਆ ਕਿ ਜੂਨ 2021 ਵਿੱਚ ਉਨ੍ਹਾਂ ਨੇ ਇਹ ਕਾਰ ਖਰੀਦੀ ਜਿਸ ਦਾ ਅਕਤੂਬਰ 2021 ਵਿੱਚ ਐਕਸੀਡੈਂਟ ਹੋਇਆ। ਫਿਰ ਹੁੰਡਾਈ ਕੰਪਨੀ ਨੂੰ ਭੇਜੀ ਗਈ ਸ਼ਿਕਾਇਤ ਤੋਂ ਬਾਅਦ ਬਰਨਾਲਾ ਸਥਿਤ ਹੁੰਡਾਈ ਏਜੰਸੀ ਕਾਰ ਨੂੰ ਵਰਕਸ਼ਾਪ ਲੈ ਗਈ ਜਿੱਥੇ ਇੰਸ਼ੋਰੈਂਸ ਸਰਵੇਂ ਕਰਨ ਵਾਲੇ ਨੇ ਟੋਟਲ ਲਾਸ ਵਿੱਚ ਪਾ ਦਿੱਤਾ। ਜਿਸ ਤੋਂ ਬਾਅਦ ਹੁੰਡਾਈ ਕੰਪਨੀ ਨੇ ਵੈਲਿਊ ਦੇ ਹਿਸਾਬ ਨਾਲ ਪੈਸੇ ਦਿੱਤੇ ਅਤੇ ਉਸੇ ਹਾਲਤ ਵਿੱਚ ਗੱਡੀ ਨੂੰ ਜਤਿੰਦਰ ਗਰੋਵਰ ਨੂੰ ਵੇਚ ਦਿੱਤਾ । ਤਕਰੀਬਨ 9 ਮਹੀਨੇ ਬਾਅਦ ਜੁਲਾਈ 2022 ਨੂੰ ਜਤਿੰਦਰ ਗਰੋਵਰ ਨੇ ਕਾਰ ਵਿਜੇ ਪਾਲ ਨਾਂ ਦੇ ਸ਼ਖਸ ਨੂੰ ਵੇਚ ਦਿੱਤੀ ਜੋ ਕਿ ਉੱਤਰ-ਪੂਰਵੀ ਦਿੱਲੀ ਦੇ ਸੋਨੀਆ ਵਿਹਾਰ ਦਾ ਰਹਿਣ ਵਾਲਾ ਹੈ।

ਨਿਰਮਲ ਦੇ ਮੁਤਾਬਿਕ ਵਿਜੇ ਪਾਲ ਦੇ ਬਾਅਦ ਇਹ ਕਾਰ 2 ਹੋਰ ਵਾਰ ਵਿਕੀ । ਕੁਝ ਮਹੀਨੇ ਪਹਿਲਾਂ ਉਸ ਨੂੰ ਮੋਬਾਈਲ ‘ਤੇ ਕਾਰ ਦੇ ਚਾਲਾਨ ਦਾ ਮੈਸੇਜ ਵੀ ਆਇਆ ਸੀ ਤਾਂ ਉਨ੍ਹਾਂ ਨੇ ਗੱਡੀ ਟਰਾਂਸਫਰ ਕਰਵਾਉਣ ਦੇ ਲਈ ਜਤਿੰਦਰ ਗਰੋਵਰ ਅਤੇ ਵਿਜੇ ਪਾਲ ਨਾਲ ਗੱਲ ਵੀ ਕੀਤੀ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਜਤਿੰਦਰ ਅਤੇ ਵਿਜੇ ਨੇ ਉਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ ਜਿੰਨਾਂ ਨੇ ਗੱਡੀ ਖਰੀਦੀ ਸੀ। ਉਨ੍ਹਾਂ ਨੂੰ ਕਾਰ ਦੀ ਨਵੀਂ RC ਵੀ ਬਣਾਉਣ ਲਈ ਕਿਹਾ ਗਿਆ । ਇਹ RC ਬਣੀ ਜਾਂ ਨਹੀਂ ? ਇਸ ਦਾ ਫਿਲਹਾਲ ਕੋਈ ਅਪਡੇਟ ਉਨ੍ਹਾਂ ਕੋਲ ਨਹੀਂ ਹੈ ।