India

NTPC ‘ਚ ਸਿਰਫ ਔਰਤਾਂ ਹੀ ਨੌਕਰੀ ਲਈ ਕਰ ਸਕਦੀਆਂ ਹਨ ਅਪਲਾਈ

‘ਦ ਖ਼ਾਲਸ ਬਿਊਰੋ :- ਔਰਤ ਦਿਹਾੜੇ ਮੌਕੇ ਸਰਕਾਰੀ ਬਿਜਲੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ (NTPC) ਨੇ ਆਪਣੇ ਕਾਰਜ ਖੇਤਰ ਵਿੱਚ ਇੱਕ ਵਿਸ਼ੇਸ਼ ਭਰਤੀ ਮੁਹਿੰਮ ਦੇ ਤੌਰ ‘ਤੇ ਸਿਰਫ ਔਰਤ ਅਧਿਕਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਹਾਇਕ ਇੰਜੀਨੀਅਰ ਅਤੇ ਸਹਾਇਕ ਕੈਮਿਸਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀ ਦੇਣ ਲਈ ਅਜੇ ਸਿਰਫ ਤਿੰਨ ਦਿਨ ਬਾਕੀ ਹਨ। ਚਾਹਵਾਨ ਅਤੇ ਯੋਗ ਉਮੀਦਵਾਰ, ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਨਹੀਂ ਕੀਤਾ ਹੈ, ਉਹ ਇਨ੍ਹਾਂ ਅਸਾਮੀਆਂ ਲਈ ਐਨਟੀਪੀਸੀ ਦੀ ਅਧਿਕਾਰਤ ਵੈਬਸਾਈਟ ntpc.co.in ਜਾਂ ntpccareers.net ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 10 ਮਾਰਚ 2021 ਤੱਕ ਹੈ।