ਬਿਉਰੋ ਰਿਪੋਰਟ : ਖੰਨਾ ਦੇ ਪਾਇਲ ਵਿੱਚ NRI ਦੀ ਪਤਨੀ ਦਾ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਕਤਲ ਤੋਂ ਬਾਅਦ ਕਾਤਲਾਂ ਨੇ ਜਿਹੜੀ ਹਰਕਤਾਂ ਕੀਤੀਆਂ ਹਨ ਉਹ ਹੋਰ ਵੀ ਪਰੇਸ਼ਾਨ ਕਰਨ ਵਾਲੀਆਂ ਹਨ । ਮ੍ਰਿਤਕ ਔਰਤ ਦੀ ਲਾਸ਼ ਘਰ ਦੇ ਬੇਸਮੈਂਟ ਤੋਂ ਮਿਲੀ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤ ਲ ਨੇ ਵਿਦੇਸ਼ ਵਿੱਚ ਰਹਿੰਦੇ ਔਰਤ ਦੇ ਪਤੀ ਅਤੇ ਪੁੱਤਰ ਨੂੰ ਉਸੇ ਦੇ ਮੋਬਾਈਲ ਤੋਂ ਫੋਨ ਕੀਤਾ ਅਤੇ ਦੱਸਿਆ ਕਿ ਤੇਰੀ ਪਤਨੀ ਨੂੰ ਮਾਰ ਦਿੱਤਾ ਹੈ ਦੱਸ ਹੁਣ ਸਸਕਾਰ ਕਦੋਂ ਕਰਨਾ ਹੈ।
ਸਿਰਫ ਇਨ੍ਹਾਂ ਹੀ ਨਹੀਂ ਕਾਤਲ ਕੰਧ ‘ਤੇ ਵੀ ਲਿਖ ਕੇ ਗਏ । ਕਤਲ ਕਰ ਦਿੱਤਾ ਹੈ ਹੇਠਾਂ ਮ੍ਰਿਤਕ ਰਣਜੀਤ ਕੌਰ ਦੇ ਜੇਠ ਦਾ ਨਾਂ ਲਿਖਿਆ ਸੀ ।
43 ਸਾਲ ਦੀ ਮ੍ਰਿਤਕਾ ਰਣਜੀਤ ਕੌਰ ਦਾ ਪਤੀ ਇਟਲੀ ਵਿੱਚ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਅਤੇ ਦੂਜਾ ਪੁਰਤਗਾਲ ਵਿੱਚ ਹੈ । ਪਾਇਲ ਵਿੱਚ ਘਰ ਦੇ ਹੇਠਾਂ ਦੁਕਾਨਾਂ ਸਨ ਜਿਹੜੀਆਂ ਕਿਰਾਏ ‘ਤੇ ਦਿੱਤੀਆਂ ਸਨ । ਘਰ ਰਣਜੀਤ ਕੌਰ ਇਕੱਲੀ ਸੀ । 4 ਸਤੰਬਰ ਦੀ ਸ਼ਾਮ ਨੂੰ ਗੁਆਂਢੀਆਂ ਨੇ ਉਸ ਨੂੰ ਠੀਕ ਠਾਕ ਵੇਖਿਆ ਸੀ । ਇਸ ਦੇ ਬਾਅਦ ਰਣਜੀਤ ਕੌਰ ਨੂੰ ਨਹੀਂ ਵੇਖਿਆ ਗਿਆ । 5 ਸਤੰਬਰ ਦੀ ਸ਼ਾਮ ਨੂੰ ਰਣਜੀਤ ਕੌਰ ਦਾ ਫੋਨ ਬੰਦ ਹੋ ਗਿਆ ।
ਕੈਨੇਡਾ ਵਿੱਚ ਰਹਿੰਦੇ ਪੁੱਤਰ ਨੇ ਦੋਸਤ ਨੂੰ ਘਰ ਭੇਜਿਆ
ਕੈਨੇਡਾ ਵਿੱਚ ਰਹਿੰਦੇ ਪੁੱਤਰ ਨੇ ਆਪਣੇ ਇੱਕ ਦੋਸਤ ਨੂੰ ਘਰ ਭੇਜਿਆ । ਇਸ ਨੌਜਵਾਨ ਨੇ ਘਰ ਦੀ ਬੇਸਮੈਂਟ ਦੇ ਕੋਲ ਲਹੂਲੁਹਾਨ ਲਾਸ਼ ਮਿਲੀ । ਜਿਸ ਦੇ ਬਾਅਦ ਪਰਿਵਾਰ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਇਟਲੀ ਤੋਂ ਰਣਜੀਤ ਕੌਰ ਦਾ ਪਤੀ ਅਤੇ ਕੈਨੇਡਾ ਤੋਂ ਪੁੱਤਰ ਹੁਣ ਪਹੁੰਚ ਗਏ ਹਨ । ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮ੍ਰਿਤਕ ਦੇ ਜੇਠ ਦਾ ਨਾਂ ਕੰਧ ‘ਤੇ ਲਿਖਿਆ ਸੀ ਜੋ ਕਿ ਇੱਕ ਕੇਸ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ਪੁਲਿਸ ਪੁੱਛ-ਗਿੱਛ ਦੇ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈਕੇ ਆ ਰਹੀ ਹੈ । ਕੀ ਜੇਠ ਦਾ ਇਸ ਕਤਲ ਵਿੱਚ ਹੱਥ ਹੈ? ਕੀ ਪਰਿਵਾਰ ਵਿੱਚ ਜ਼ਮੀਨ ਨੂੰ ਲੈਕੇ ਕੋਈ ਰੋਲਾ ਸੀ ਜਿਸ ਦੀ ਵਜ੍ਹਾ ਕਰਕੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ? ਕੀ ਜੇਠ ਤੋਂ ਬਦਲਾ ਲੈਣ ਲਈ ਕਾਤਲਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ ? ਇਹ ਸਾਰੇ ਸਵਾਲ ਰਣਜੀਤ ਕੌਰ ਦੇ ਕਤਲ ਨਾਲ ਜੁੜੇ ਹਨ ।
ਮ੍ਰਿਤਕਾ ਦੇ ਫੋਨ ਤੋਂ ਕਾਤਲਾਂ ਨੇ ਧਮਕੀਆਂ ਦਿੱਤੀਆਂ
ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕਤਲ ਬਾਅਦ ਘਰੋਂ ਕਾਫੀ ਸਮਾਨ ਗਾਇਬ ਸੀ । ਰਣਜੀਤ ਕੌਰ ਦਾ ਫੋਨ ਵੀ ਕਾਤਲ ਨਾਲ ਲੈ ਗਏ । ਜਿਸ ਦਾ ਸਿਮ ਬੰਦ ਕਰ ਦਿੱਤਾ ਗਿਆ । ਵਾਈਫਾਈ ਤੋਂ Whatsapp ‘ਤੇ ਰਣਜੀਤ ਕੌਰ ਦੇ ਪਤੀ ਅਤੇ ਪੁੱਤਰ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ ਅੰਤਿਮ ਸਸਕਾਰ ਦੱਸੋਂ ਕਦੋਂ ਕਰਨਾ ਹੈ । ਦੱਸਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਹੀ ਰਣਜੀਤ ਕੌਰ ਪੁੱਤਰ ਦੇ ਕੋਲ ਕੈਨੇਡਾ ਜਾਣ ਵਾਲੀ ਸੀ ।
3 ਡਾਕਟਰਾਂ ਦੀ ਟੀਮ ਲਾਸ਼ ਦਾ ਪੋਸਟਮਾਰਟਮ ਕਰ ਰਹੀ ਹੈ
SHO ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਲੁੱਟ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜਦਕਿ ਪੁੱਤਰ ਮੁਤਾਬਿਕ ਘਰ ਤੋਂ ਸਮਾਨ ਗਾਇਬ ਹੈ । ਤਿੰਨ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰੇਗੀ । ਪੁਲਿਸ ਦਾ ਦਾਅਵਾ ਹੈ ਕਿ ਜਲਦ ਤੋਂ ਜਲਦ ਕੇਸ ਨੂੰ ਟ੍ਰੇਸ ਕੀਤਾ ਜਾਵੇਗਾ।