Punjab

ਅਮਰੀਕਾ ਦੀ ਗਰਭਵਰਤੀ ਔਰਤ ਨਾਲ ਹੋਈ ਕੁੱਟਮਾਰ? ਸਹੁਰੇ ਪਰਿਵਾਰ ਨੇ ਦਿੱਤਾ ਇਹ ਜਵਾਬ

ਜਲੰਧਰ (Jalandhar) ਵਿੱਚ ਅਮਰੀਕੀ ਨਾਗਰਿਕ ਰਜਨੀਸ਼ ਕੌਰ ਨਾਲ ਕੁੱਟਮਾਰ ਦੇ ਆਰੋਪ ਲੱਗੇ ਹਨ। ਜਲੰਧਰ ਦੇ ਬਿਲਗਾ ਕਸਬੇ ਵਿੱਚ ਇਕ ਪਰਿਵਾਰ ਤੇ ਆਪਣੀ ਨੂੰਹ ਨਾਲ ਕੁੱਟਮਾਰ ਕਰਨ ਦੇ ਅਰੋਪ ਲੱਗੇ ਹਨ, ਔਰਤ ਜੋ ਇਕ ਅਮਰੀਕਾ ਦੀ ਨਾਗਰਿਕ ਹੈ। ਦੱਸ ਦੇਈਏ ਕਿ ਔਰਤ ਗਰਭਵਤੀ ਹੈ ਅਤੇ ਉਸ ਦੇ ਪੇਟ ਵਿੱਚ ਵੀ ਲੱਤਾਂ ਮਾਰੀਆਂ ਗਈਆਂ ਹਨ। ਔਰਤ ਵੱਲੋਂ ਕੱਪੜੇ ਪਾੜਨ ਦੀ ਵੀ ਗੱਲ ਕਹੀ ਹੈ। ਔਰਤ ਵੱਲੋਂ ਕੱਲ੍ਹ ਥਾਣਾ ਬਿਲਗਾ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਉਸ ਨੇ ਦੱਸਿਆ ਕਿ ਪੁਲਿਸ ਸ਼ਿਕਾਇਤ ਕਰਨ ਤੋਂ ਢਾਈ ਘੰਟੇ ਬਾਅਦ ਪਹੁੰਚੀ ਹੈ।ਜਾਣਕਾਰੀ ਮੁਤਾਬਕ ਔਰਤ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਇਸ ਸਬੰਧੀ ਜਦੋਂ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਉੱਪਰ ਲਗਾਏ ਸਾਰੇ ਅਰੋਪਾਂ ਨੂੰ ਗਲਤ ਦੱਸਿਆ ਹੈ।

ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਅਮਰੀਕਾ ਵਿੱਚ ਰਹਿ ਰਹੀ ਹੈ। ਉਹ 18 ਅਗਸਤ ਨੂੰ ਪੰਜਾਬ ਆਈ ਸੀ। ਉਸ ਨੇ ਦੱਸਿਆ ਕਿ ਕੱਲ੍ਹ ਜਦੋਂ ਸਹੁਰੇ ਘਰ ਦੇ ਕੈਮਰਿਆਂ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਉਹ ਕਾਰ ਵਿੱਚ ਸਵਾਰ ਹੋ ਕੇ ਆਪਣੇ ਸਹੁਰੇ ਘਰ ਆ ਗਈ। ਜਦੋਂ ਉਹ ਘਰ ਅੰਦਰ ਦਾਖਲ ਹੋਈ ਤਾਂ ਉਸ ਨੇ ਦੇਖਿਆ ਕਿ ਕੈਮਰੇ ਦੀ ਤਾਰ ਕੱਟੀ ਹੋਈ ਸੀ, ਜਿਸ ਕਾਰਨ ਕੈਮਰੇ ਬੰਦ ਸਨ। ਬਾਅਦ ‘ਚ ਸਹੁਰੇ ਵਾਲਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਉਸ ਦੇ ਕੱਪੜੇ ਪਾੜ ਦਿੱਤੇ ਅਤੇ ਪੇਟ ਵਿਚ ਲੱਤਾਂ ਮਾਰੀਆਂ। ਉਸ ਨੇ ਕਿਸੇ ਤਰ੍ਹਾਂ 112 ‘ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਮਾਪਿਆਂ ਨੂੰ ਵੀ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਰਜਨੀਸ਼ ਕੌਰ ਦੇ ਸਹੁਰੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਰਜਨੀਸ਼ ਦੀ ਸੱਸ ਅਤੇ ਸਹੁਰੇ ਜਸਪਾਲ ਸਿੰਘ ਅਤੇ ਰਛਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਕੁੱਟਮਾਰ ਕੀਤੀ ਹੈ।

ਇਹ ਵੀ ਪੜ੍ਹੋ –   ਕੰਗਣਾ ਦੀ ਫਿਲਮ ‘ਤੇ ਭਾਜਪਾ ਨੇਤਾ ਦਾ ਬਿਆਨ: ਗਰੇਵਾਲ ਨੇ ਕਿਹਾ- ਅਸੀਂ ਕਿਸੇ ਦੇ ਕਾਰੋਬਾਰ ਲਈ ਪਾਰਟੀ ਦੀ ਕੁਰਬਾਨੀ ਨਹੀਂ ਦੇਵਾਂਗੇ