Punjab

NRI ਭਰਾਵਾਂ ਨੇ ਮਿਸਾਲ ਕੀਤੀ ਕਾਇਮ, ਪਾਠੀ ਸਿੰਘ ਨੂੰ ਬਣਾ ਕੇ ਦਿੱਤਾ ਨਵਾਂ ਘਰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹ ਕਲਾਂ ਵਾਸੀਆਂ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਐਨ. ਆਰ. ਆਈ. ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਨ੍ਹਾਂ ਨੂੰ ਰਿਟਾਇਰਮੈਂਟ ਦਾ ਤੋਹਫ ਦਿੱਤਾ ਗਿਆ ਹੈ।  ਪਿੰਡ ਦੇਹ ਕਲਾਂ ਦੇ ਗੁਰੂ ਘਰ ਵਿੱਚ 35 ਸਾਲਾਂ ਤੋਂ ਨਿਰੰਤਰ ਸੇਵਾ ਨਿਭਾਉਣ ਵਾਲੇ ਪਾਠੀ ਸਾਹਿਬ ਨੂੰ ਐਨਆਰਆਈ ਭਰਾਵਾਂ ਵੱਲੋਂ ਰਿਟਾਇਰਮੈਂਟ ਦੇ ਤੌਹਫੇ ਵਜੋਂ ਨਵਾਂ ਘਰ ਬਣਾ ਕੇ ਦਿੱਤਾ ਗਿਆ।

ਪਾਠੀ ਸਾਹਿਬ ਦੀ ਆਪਣੀ ਜ਼ਮੀਨ ’ਤੇ ਬਣੇ ਇਸ ਘਰ ਦੀ ਉਸਾਰੀ ਲਈ ਐਨਆਰਆਈ ਭਰਾਵਾਂ ਨੇ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰੇ ਨਾਲ ਮਿਲ ਕੇ ਕਰੀਬ 14 ਲੱਖ ਰੁਪਏ ਖਰਚ ਕੀਤੇ।

ਜਦੋਂ ਐਨਆਰਆਈ ਡਿੰਪੀ ਨਾਲ ਗੱਲਬਾਤ ਹੋਈ, ਉਨ੍ਹਾਂ ਦੱਸਿਆ ਕਿ ਪਾਠੀ ਸਾਹਿਬ ਦੀ ਇਮਾਨਦਾਰੀ ਅਤੇ ਲਗਨ ਨਾਲ ਕੀਤੀ ਸੇਵਾ ਨੂੰ ਸਨਮਾਨ ਦੇਣ ਲਈ ਇਹ ਘਰ ਬਣਵਾਇਆ ਗਿਆ। ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸੌਂਪੀਆਂ ਗਈਆਂ।

ਪਾਠੀ ਸਾਹਿਬ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅਤੇ ਪੂਰਾ ਪਿੰਡ ਇਸ ਤੋਹਫੇ ਤੋਂ ਬਹੁਤ ਖੁਸ਼ ਹੈ। ਘਰ ਦਾ ਕੁਝ ਕੰਮ ਅਜੇ ਬਾਕੀ ਹੈ, ਜੋ ਜਲਦੀ ਪੂਰਾ ਕਰ ਲਿਆ ਜਾਵੇਗਾ। ਇਹ ਸਾਂਝਾ ਯਤਨ ਪਿੰਡ ਅਤੇ ਐਨਆਰਆਈ ਭਾਈਚਾਰੇ ਦੀ ਏਕਤਾ ਅਤੇ ਸੇਵਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।