ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ NRI ਨੂੰ ਕਿਡਨੈਪ ਕਰਕੇ 20 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਰਾਈਫਲ 12 ਬੋਰ,ਇੱਕ ਰਾਈਫਲ਼ 315 ਬੋਰ ਸਮੇਤ 7 ਜ਼ਿੰਦਾ ਕਾਰਤੂਸ ਅਤੇ 2 ਪਿਸਤੌਲ ਸਮੇਤ ਮੈਗਜ਼ੀਨ 32 ਬੋਰ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲਦ ਸਾਰਿਆਂ ਨੂੰ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਵਿੱਚ ਲਏਗੀ । ਅਗਵਾ ਕਰਨ ਦੇ ਪਿੱਛੇ ਅਮਰੀਕਾ ਵਿੱਚ ਹੋਈ ਇੱਕ ਘਟਨਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਿਸ ਵਿੱਚ NRI ‘ਤੇ ਗੰਭੀਰ ਇਲਜ਼ਾਮ ਲੱਗੇ ਸਨ ।
SSP ਨੇ ਦੱਸਿਆ ਕਿ MC ਕਾਲੋਨੀ ਵਿੱਚ ਕਿਡਨੈਪ ਕੀਤਾ
SSP ਫਾਜ਼ਿਲਕਾ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੂੰ ਬਲਜਿੰਦਰ ਸਿੰਘ ਵਸਨੀਕ ਥਾਂਦੇਵਾਲ ਨੇ ਇਤਲਾਹ ਦਿੱਤੀ ਸੀ ਕਿ ਪਿਛਲੇ ਦਿਨਾਂ ਦੌਰਾਨ ਉਸ ਦਾ ਇੱਕ ਰਿਸ਼ਤੇਦਾਰ ਨਛਤਰ ਸਿੰਘ ਕੈਲੀਫੋਨੀਆ ਪੰਜਾਬ ਆਇਆ ਸੀ । ਇਸ ਦੇ ਬਾਅਦ ਲੁਧਿਆਣਾ ਦੇ ਹੋਟਲ ਪਾਰਕ ਪਲਾਜਾ ਵਿੱਚ ਗੁਰਵਿੰਦਰ ਸਿੰਘ ਅਤੇ ਰਮਨਦੀਪ ਸੋਹਨੀ ਪਿੰਡ ਸ਼ਾਮਾ ਖਾਨ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ । ਅਗਵਾ ਕਰਨ ਵਾਲੇ ਉਸੇ MC ਕਾਲੋਨੀ ਸਥਿਤ ਘਰ ਵਿੱਚ ਕੈਦ ਕੀਤਾ ਗਿਆ ਹੈ। ਉਸ ਨੂੰ ਛੱਡਣ ਲਈ ਪਰਿਵਾਰ ਤੋਂ 20 ਕਰੋੜ ਦੀ ਫਿਰੌਤੀ ਮੰਗੀ ਗਈ ।
ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ ਕੇਸ
ਇਸ ਸਬੰਧੀ ਥਾਣਾ ਸਿੱਟੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਅਤੇ ਰਮਨਦੀਪ ਸੋਹੀ ਦੇ ਖਿਲਾਫ ਧਾਰਾ 364 A ਅਤੇ 120 B ਦੇ ਤਹਿਤ ਮਾਮਲਾ ਦਰਜ ਕੀਤਾ ਗਿਆ । ਜਿਸ ਦੇ ਬਾਅਦ ਪੁਲਿਸ ਪਾਰਟੀ ਦੇ ਨਾਲ ਗੁਰਵਿੰਦਰ ਸਿੰਘ ਦੇ ਘਰ ਛਾਪੇਮਾਰੀ ਕਰਕੇ NRI ਨੱਛਤਰ ਸਿੰਘ ਨੂੰ ਬਰਾਮਦ ਕੀਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਦੇ ਨਾਲ ਉਨ੍ਹਾਂ ਦਾ ਇੱਕ ਹੋਰ ਸਾਥੀ ਸੁਨੀਲ ਕੁਮਾਰ ਪਿੰਡ ਘਡੁਮਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾਵਾਂ ਵਿੱਚ ਵਾਧਾ ਕਰਕੇ ਆਰਮਸ ਐਕਟ ਵੀ ਲੱਗਾ ਲਿਆ ।
ਭਾਬੀ ਨਾਲ ਗਲਤ ਹਰਕਰ ਕਰਨ ਦੇ ਅਗਵਾ ਕੀਤਾ ਗਿਆ
ਉਧਰ ਇਸ ਮਾਮਲੇ ਵਿੱਚ ਮੁਲਜ਼ਮ ਨੇ ਮੰਨਿਆ ਕਿ ਕਿਡਨੈਪ ਕਰਕੇ NRI ਨੂੰ ਉਨ੍ਹਾਂ ਨੇ ਇੱਕ ਦਿਨ ਆਪਣੇ ਕੋਲ ਰੱਖਿਆ ਸੀ । NRI ਨੇ ਅਮਰੀਕਾ ਵਿੱਚ ਰਹਿੰਦੀ ਉਸ ਦੀ ਭਾਬੀ ਨਾਲ ਹਰਕਤਾਂ ਕੀਤੀਆਂ ਸਨ ਜਿਸ ਦਾ ਬਦਲਾ ਲੈਣ ਲਈ ਉਸ ਨੂੰ ਅਗਵਾ ਕੀਤਾ ਗਿਆ ਸੀ ।