Punjab

ਢਿੱਲੋਂ ਭਰਾਵਾਂ ਦੀ ਮੌਤ ਦੇ ਮਾਮਲੇ ‘ਚ SHO ਬਰਖ਼ਾਸਤ ! ਪਿਤਾ ਇਸ ਸ਼ਰਤ ‘ਤੇ ਪੁੱਤਰ ਦਾ ਸਸਕਾਰ ਕਰਨ ਲਈ ਰਾਜ਼ੀ ਹੋਏ !

ਬਿਉਰੋ ਰਿਪੋਰਟ : ਪੰਜਾਬ ਦੇ DGP ਗੌਰਵ ਯਾਦਨ ਨੇ ਢਿੱਲੋਂ ਭਰਾਵਾਂ ਦੇ ਜ਼ਿੰਦਗੀ ਖਤਮ ਕਰਨ ਦੇ ਮਾਮਲੇ ਵਿੱਚ SHO ਨਵਦੀਪ ਸਿੰਘ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ । ਸੂਸਾਈਡ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਚੱਲ ਰਹੇ SHO ਨਵਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਨਵਦੀਪ ਦੇ ਫਰਾਰ ਹੋਣ ਤੋਂ ਬਾਅਦ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਸੀ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ LOC ਜਾਰੀ ਕਰ ਦਿੱਤੀ ਸੀ ।

SHO ਦੇ ਖਿਲਾਫ ਕਾਰਵਾਈ ਹੋਣ ਦੇ ਬਾਅਦ ਢਿੱਲੋ ਭਰਾਵਾਂ ਦਾ ਪਰਿਵਾਰ ਜਸ਼ਨਬੀਰ ਦੇ ਸਸਕਾਰ ਦੇ ਲਈ ਮੰਨ ਗਿਆ ਹੈ । ਸੁਲਤਾਨਪੁਰ ਲੋਧੀ ਤੋਂ ਮ੍ਰਿਤਕ ਦੇਹ ਲਿਆਉਣ ਤੋਂ ਬਾਅਦ ਜਲੰਧਰ ਦੇ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ । ਜਸ਼ਨਬੀਰ ਦੀ ਮ੍ਰਿਤਕ ਦੇਹ ਦਾ ਸਸਕਾਰ ਪਿਤਾ ਜਿਤੇਂਦਰ ਪਾਲ ਸਿੰਘ ਨੇ ਕੀਤਾ ਹੈ । ਇਸ ਮੌਕੇ ਰਿਸ਼ਤੇਦਾਰਾਂ ਦੇ ਨਾਲ ਸਿਆਸੀ ਆਗੂ ਵੀ ਮੌਜੂਦ ਰਹੇ ।

ਖੇਤ ਦੀ ਮਿੱਟੀ ਵਿੱਚ ਦਬੀ ਹੋਈ ਮਿਲੀ ਜਸ਼ਨਬੀਰ ਦੀ ਲਾਸ਼

ਜਸ਼ਨਬੀਰ ਅਤੇ ਮਾਨਵਜੀਤ ਨੇ ਗੋਇੰਦਵਾਲ ਸਾਹਿਬ ਪੁੱਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰੀ ਸੀ । ਹੜ੍ਹ ਦਾ ਪਾਣੀ ਉਤਰਨ ਦੇ ਬਾਅਦ ਜਸ਼ਨਬੀਰ ਦੀ ਮ੍ਰਿਤਕ ਦੇਹ ਖੇਤ ਦੀ ਮਿੱਟੀ ਤੋਂ ਮਿਲੀ ਸੀ। ਜਸ਼ਨਬੀਰ ਦੀ ਲਾਸ਼ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਰੱਖੀ ਸੀ। ਪਰਿਵਾਰ ਦਾ ਕਹਿਣਾ ਸੀ ਜਦੋਂ ਤੱਕ SHO ਨਵਦੀਪ ਗ੍ਰਿਫਤਾਰ ਨਹੀਂ ਹੁੰਦਾ ਮਾਨਵਜੀਤ ਦੀ ਡੈਡ ਬਾਡੀ ਨਹੀਂ ਮਿਲ ਜਾਂਦੀ ਉਹ ਜਸ਼ਨਬੀਰ ਦਾ ਸਸਕਾਰ ਨਹੀਂ ਕਰਨਗੇ।

ਬਿਆਦ ਨਦੀ ਵਿੱਚ ਛਾਲ ਲਗਾਉਣ ਵਾਲੇ ਢਿੱਲੋ ਭਰਾਵਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ SHO ਨਵਦੀਪ ਸਿੰਘ ਨੇ ਉਨ੍ਹਾਂ ਦੇ ਪੁੱਤਰਾਂ ਨਾਲ ਕੁੱਟਮਾਰ ਤੋਂ ਬਾਅਦ ਪੱਗ ਲਾ ਦਿੱਤੀ ਸੀ । SHO ਨਵਦੀਪ ਸਿੰਘ ਨੇ ਸਿੱਖਾਂ ਦੇ ਧਾਰਮਿਕ ਚਿੰਨ ਦੀ ਬੇਅਦਬੀ ਕੀਤੀ ਸੀ । ਉਸ ਦੇ ਖਿਲਾਫ ਬੇਅਦਬੀ ਦੀ ਧਾਰਾ 295 ਤਹਿਤ ਕੇਸ ਦਰਜ ਕੀਤਾ ਜਾਵੇ। ਪਰ ਪੁਲਿਸ ਨੇ ਧਾਰਾ 295 ਨਹੀਂ ਲਗਾਈ ।

16 ਅਗਸਤ ਨੂੰ ਥਾਣਾ ਡਿਵੀਜਨ ਨੰਬਰ 1 ਵਿੱਚ ਪਰਿਵਾਰਕ ਵਿਵਾਦ ਨੂੰ ਲੈਕੇ ਦੋਵਾਂ ਪੱਖਾਂ ਵਿੱਚ ਬਹਿਸ ਹੋਈ । ਮਾਨਵਜੀਤ ਅਤੇ ਜਗਸ਼ਨਬੀਰ ਕੁੜੀ ਵਾਲਿਆਂ ਵੱਲੋਂ ਸਨ । ਇਸ ਦੌਰਾਨ ਪੁਲਿਸ ਨੇ ਕੁੜੀ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਅਤੇ ਸਿਰਫ ਮਾਨਵਜੀਤ ਨੂੰ ਅੰਦਰ ਬੁਲਾਇਆ ਅਤੇ ਕੁੱਟਮਾਰ ਦੀਆਂ ਆਵਾਜ਼ਾ ਆਇਆ । ਜਦੋਂ ਜਸ਼ਨਬੀਰ ਅਤੇ ਪਰਿਵਾਰ ਦੇ ਹੋਰ ਮੈਂਬਰ ਨਾਲ ਅੰਦਰ ਗਏ ਤਾਂ SHO ਨਵਦੀਪ ਸਿੰਘ,ਮੁਨਸ਼ੀ ਬਲਵਿੰਦਰ ਸਿੰਘ ਅਤੇ ਔਰਤ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਨਾਲ ਕੁੱਟਮਾਰ ਕਰ ਰਹੇ ਸਨ । SHO ਨੇ ਔਰਤ ਕਾਂਸਟੇਬਲ ਨਾਲ ਮਾੜਾ ਵਤੀਰਾ ਕਰਨ ‘ਤੇ ਮਾਨਵਜੀਤ ਖਿਲਾਫ ਕੇਸ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ ।

ਪੁਲਿਸ ਦੀ ਇਸ ਹਰਕਤ ਤੋਂ ਬਾਅਦ ਛੋਟੇ ਭਰਾ ਜਸ਼ਨਬੀਰ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਉਸ ਦੇ ਇਸ ਨੂੰ ਦਿਲ ‘ਤੇ ਲੈ ਲਿਆ। ਅਗਲੇ ਦਿਨ ਜਦੋਂ ਮਾਨਵਜੀਤ ਪੁਲਿਸ ਹਿਰਾਸਤ ਵਿੱਚ ਜ਼ਮਾਨਤ ‘ਤੇ ਬਾਹਰ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਜਸ਼ਨਬੀਰ ਗੋਇੰਵਾਲ ਸਾਹਿਬ ਪਹੁੰਚਿਆ ਉਸ ਨੇ ਦੱਸਿਆ ਕਿ ਉਹ ਸੂਸਾਈਡ ਕਰਨ ਜਾ ਰਿਹਾ ਹੈ।ਮਾਨਵਜੀਤ ਆਪਣੇ ਦੋਸਤਾਂ ਦੇ ਨਾਲ ਉੱਥੇ ਪਹੁੰਚ ਗਿਆ । ਭਰਾ ਨੂੰ ਬਹੁਤ ਸਮਝਾਇਆ ਪਰ ਉਸ ਨੇ ਨਹਿਰ ਵਿੱਚ ਛਾਲ ਮਾਰੀ ਉਸ ਨੂੰ ਬਚਾਉਣ ਦੇ ਲਈ ਮਾਨਵਜੀਤ ਸਿੰਘ ਵੀ ਪਿੱਛੇ ਚੱਲਾ ਗਿਆ ।