The Khalas Tv Blog India ਹੁਣ ਨਹੀਂ ਵਿਕਣਗੀਆਂ ਖਾਂਸੀ ਤੇ ਬੁਖਾਰ ਦੀਆਂ ਇਹ ਦਵਾਈਆਂ, ਸਰਕਾਰ ਨੇ 14 ‘ਤੇ ਲਗਾਇਆ ਬੈਨ
India

ਹੁਣ ਨਹੀਂ ਵਿਕਣਗੀਆਂ ਖਾਂਸੀ ਤੇ ਬੁਖਾਰ ਦੀਆਂ ਇਹ ਦਵਾਈਆਂ, ਸਰਕਾਰ ਨੇ 14 ‘ਤੇ ਲਗਾਇਆ ਬੈਨ

Now these medicines for cough and fever will not be sold, the government has imposed a ban on 14

ਦਿੱਲੀ : ਕੇਂਦਰ ਸਰਕਾਰ ਨੇ 14 ਫਿਕਸ ਡੋਜ਼ ਕੰਬੀਨੇਸ਼ਨ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਜਿਹੜੀਆਂ ਦਵਾਈਆਂ ‘ਤੇ ਬੈਨ ਲਗਾਇਆ ਹੈ ਉੁਸ ਵਿਚ ਪੈਰਾਸਿਟਾਮੋਲ ਟੈਬਲੈਟ, ਨਿਮੇਸੁਲਾਈਡ, ਕਲੋਰਫੇਨਿਰਮਾਈਨ ਮੇਲੇਟ ਸਣੇ ਕੁੱਲ 14 ਦਵਾਈਆਂ ਸ਼ਾਮਲ ਹਨ। ਹੈਲਥ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਦਵਾਈਆਂ ਦਾ ਕਾਰਨ ਹੋਣ ਵਾਲੇ ਨੁਕਸਾਨ ਦਾ ਪਤਾ ਨਹੀਂ ਲੱਗ ਪਾਉਂਦਾ ਤੇ ਲੋਕਾਂ ਲਈ ਇਹ ਸਭ ਤੋਂ ਰਿਸਕ ਪੈਦਾ ਕਰ ਸਕਦੀਆਂ ਹਨ।

ਸਿਹਤ ਮੰਤਰੀ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਜਿਹੜੀਆਂ ਦਵਾਈਆਂ ਨੂੰ ਬੈਨ ਲਗਾਇਆ ਗਿਆ ਹੈ ਉਨ੍ਹਾਂ ਵਿਚ ਸਾਧਾਰਨ ਇੰਫੈਕਸ਼ਨ, ਖਾਂਸੀ ਤੇ ਬੁਖਾਰ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਕੇਂਦਰ ਨੇ ਇਹ ਕਦਮ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਅਦ ਚੁੱਕਿਆ ਹੈ। ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਫਿਕਸਡ ਡੋਜ਼ ਕੰਬੀਨੇਸ਼ਨ ਡਰੱਗਜ਼ ਦਾ ਕੋਈ ਮੈਡੀਕਲ ਜਾਇਜ਼ ਨਹੀਂ ਹੈ ਅਤੇ ਸਾਰੀਆਂ ਦਵਾਈਆਂ ਮਨੁੱਖਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।

ਮਾਹਿਰ ਕਮੇਟੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਦਵਾਈਆਂ ਦੀ ਵਿਕਰੀ ਤੇ ਡਿਸਟ੍ਰੀਬਿਊਸ਼ਨ ‘ਤੇ ਰੋਕ ਲਗਾਉਣ ਜ਼ਰੂਰੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਕਿ ਮਾਹਿਰ ਕਮੇਟੀ ਤੇ ਤਕਨੀਕੀ ਸਲਾਹਕਾਰ ਬੋਰਡ ਨੇ ਸਿਫਾਰਸ਼ ਕੀਤੀ ਸੀ ਕਿ ਦੇਸ਼ ਵਿਚ ਇਨ੍ਹਾਂ ਸਾਰੀਆਂ ਦਵਾਈਆਂ ਦੇ ਇਸਤੇਮਾਲ ‘ਤੇ ਰੋਕ ਲਗਾਈ ਜਾਵੇ।

ਫਿਕਸ ਡੋਜ਼ ਕੰਬੀਨੇਸ਼ਨ ਉਹ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਦਵਾਈਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸਰਕਾਰ ਨੇ ਇਸ ਤੋਂ ਪਹਿਲਾਂ 2016 ਵਿਚ 344 ਇਸ ਤਰ੍ਹਾਂ ਦੀਆਂ ਦਵਾਈਆਂ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ।

ਇਸ ਵਾਰ ਕੇਂਦਰ ਸਰਕਾਰ ਨੇ ਸਾਧਾਰਨ ਇੰਫੈਕਸ਼ਨ, ਖਾਂਸੀ, ਬੁਖਾਰ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ‘ਤੇ ਰੋਕ ਲਗਾਈ ਹੈ।

Exit mobile version