India Punjab

ਕੀ ਬਜ਼ੁਰਗਾਂ ਨੂੰ ਹੁਣ ਮੁੜ ਮਿਲੇਗੀ ਟ੍ਰੇਨ ਟਿਕਟ ‘ਚ ਛੋਟ ? ਰੇਲ ਮੰਤਰੀ ਨੇ ਦਿੱਤਾ ਜਵਾਬ

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਦੱਸਿਆ ਕਿ ਕਿਰਾਏ ਦੀ ਲਾਗਤ ਦਾ 50 ਫੀਸਦੀ ਸਰਕਾਰ ਚੁੱਕਦੀ ਹੈ

‘ਦ ਖ਼ਾਲਸ ਬਿਊਰੋ :- ਕੋਰੋਨਾ ਤੋਂ ਪਹਿਲਾਂ ਰੇਲ ਕਿਰਾਏ ਵਿੱਚ ਬਜ਼ੁਰਗਾਂ ਅਤੇ ਖਿਡਾਰੀਆਂ ਨੂੰ ਟ੍ਰੇਨ ਟਿਕਟ ਵਿੱਚ ਕੁਝ ਫੀਸਦੀ ਦੀ ਛੋਟ ਮਿਲਦੀ ਸੀ ਪਰ ਹੁਣ ਰੇਲ ਮੰਤਰੀ ਅਸ਼ਵਨੀ ਵੈਸ਼ਰਵ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਰਾਏ ਵਿੱਚ ਹੁਣ ਵੀ ਸਰਕਾਰ ਨੂੰ 50 ਫੀਸਦੀ ਖਰਚਾ ਚੁੱਕਣਾ ਪੈਂਦਾ ਹੈ, ਰੇਲ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਨੂੰ ਮਿਲਣ ਵਾਲੀ ਟਿਕਟ ਵਿੱਚ ਛੋਟ ਦੀ ਵਜ੍ਹਾ ਕਰਕੇ ਸਰਕਾਰ ਨੂੰ 2019-20 ਵਿੱਚ 1667 ਕਰੋੜ ਦਾ ਖਰਚਾ ਚੁੱਕਣਾ ਪਿਆ ਸੀ,ਇਸੇ ਤਰ੍ਹਾਂ 2018 ਅਤੇ 2019 ਵਿੱਚ ਰੇਲ ਮੰਤਰਾਲੇ ‘ਤੇ 1636 ਕਰੋੜ ਦਾ ਵਾਧੂ ਭਾਰ ਚੜਿਆ ਸੀ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬਜ਼ੁਰਗ ਅਤੇ ਖਿਡਾਰੀਆਂ ਨੂੰ ਹੁਣ ਟਿਕਟ ਵਿੱਚ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ।

ਕੁਝ ਦਿਨ ਪਹਿਲਾਂ ਹੀ ਰੇਲਵੇ ਨੇ ਪ੍ਰੀਮੀਅਮ ਟ੍ਰੇਨਾਂ ਵਿੱਚ ਕੈਟਰਿੰਗ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮ ਦੇ ਮੁਤਾਬਿਕ ਜੇਕਰ ਤੁਸੀਂ ਪਹਿਲਾਂ ਤੋਂ ਖਾਣੇ ਦੀ ਬੁਕਿੰਗ ਨਹੀਂ ਕਰਵਾਈ ਤਾਂ ਤੁਹਾਨੂੰ 50 ਰੁਪਏ ਵੱਧ ਦੇਣੇ ਹੋਣਗੇ। ਵਿਵਾਦ ਹੋਣ ਤੋਂ ਬਾਅਦ ਟ੍ਰੇਨਾਂ ਵਿੱਚ ਚਾਹ ਦੀ ਛੋਟ ਮਿਲ ਗਈ। ਕੁਝ ਦਿਨ ਪਹਿਲਾਂ ਇਕ ਯਾਤਰੀ ਨੇ ਚੱਲਦੀ ਟ੍ਰੇਨ ਵਿੱਚ 20 ਰੁਪਏ ਦੀ ਚਾਹ ਲਈ ਸੀ ਪਰ ਉਸ ਨੂੰ 70 ਰੁਪਏ ਦੇਣੇ ਪਏ ਸਨ, ਇਸ ‘ਤੇ ਰੇਲਵੇ ਦੀ ਦਲੀਲ ਸੀ ਕਿ ਮੁਸਾਫਰ ਨੇ ਪਹਿਲਾਂ ਖਾਣਾ ਬੁੱਕ ਨਹੀਂ ਕਰਵਾਇਆ ਸੀ, ਇਸ ਲਈ ਸਰਵਿਸ ਚਾਰਜ ਲੱਗਿਆ।