ਚੰਡੀਗੜ੍ਹ : ਚੰਡੀਗੜ੍ਹ PGI ਤਿੰਨ ਸੂਬਿਆਂ ਪੰਜਾਬ,ਹਰਿਆਣਾ,ਹਿਮਾਚਲ ਦੇ ਨਾਲ ਕੇਂਦਰ ਸ਼ਾਸਤ ਚੰਡੀਗੜ੍ਹ ਦੇ ਮਰੀਜ਼ਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ । ਇੱਥੇ ਹਰ ਤਰ੍ਹਾਂ ਦੇ ਮਰੀਜ਼ਾਂ ਨੂੰ ਇਲਾਜ ਮਿਲ ਦਾ ਹੈ। ਇਸੇ ਵਜ੍ਹਾ ਨਾਲ PGI ਚੰਡੀਗੜ੍ਹ ਵਿੱਚ ਭੀੜ ਵੀ ਕਾਫੀ ਹੁੰਦਾ ਹੈ। ਇਸ ਨੂੰ ਘੱਟ ਕਰਨ ਦੇ ਲਈ PGI ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ । ਹਸਪਤਾਲ ਨੇ ਹੁਣ PGI ਦੀ ਲੈਬ ਟੈਸਟ ਰਿਪੋਰਟ ਮੋਬਾਈਲ ‘ਤੇ ਆਨ ਲਾਈਨ ਭੇਜਣ ਦੀ ਸੇਵਾ ਸ਼ੁਰੂ ਕੀਤੀ ਹੈ। ਮਰੀਜ਼ ਫੋਨ ਦੇ ਜ਼ਰੀਏ ਰਿਪੋਰਟ ਡਾਊਨਲੋਡ ਕਰ ਸਕਣਗੇ,ਇਸ ਤੋਂ ਪਹਿਲਾਂ ਰਿਪੋਰਟ ਲੈਣ ਲਈ ਹਸਪਤਾਲ ਦੇ ਚੱਕਰ ਲਾਉਣੇ ਪੈਂਦੇ ਸਨ ਜਿਸ ਨਾਲ ਭੀੜ ਤਾਂ ਵੱਧ ਦੀ ਸੀ ਮਰੀਜ਼ਾਂ ਨੂੰ ਵੀ ਕਈ ਕਿਲੋਮੀਟਰ ਦੂਰੋਂ ਆਉਣਾ ਪੈਂਦਾ ਸੀ ।
ਇਹ ਸੇਵਾਵਾਂ ਵੀ ONLINE ਮਿਲੇਗੀ
PGI ਨੇ ਵੱਖ-ਵੱਖ ਵਿਭਾਗਾਂ ਦੀ OPD ਨੂੰ ਵੀ ਆਨਲਾਈਨ ਸ਼ੈਡਿਊਲ ਕਰ ਦਿੱਤਾ ਹੈ। ਮਰੀਜ਼ PGI ਦੀ ਅਧਿਕਾਰਕ ਵੈੱਬਸਾਈਟ ‘ਤੇ ਪ੍ਰੀ-ਰਜਿਸਟ੍ਰੇਸ਼ਨ ਸੁਵਿਧਾ ਦੀ ਵਰਤੋਂ ਕਰ ਸਕਣਗੇ। ਇਸ ਨਾਲ ਮਰੀਜ਼ ਸਬੰਧਿਤ ਵਿਭਾਗ ਅਤੇ ਕੈਟੇਗਰੀ ਨੂੰ ਚੁਣ ਕੇ ਕੰਸਲਟੈਂਟ ਦਾ ਨਾਂ,OPD ਦੇ ਦਿਨ ਅਤੇ ਲੋਕੇਸ਼ਨ ਵੇਖ ਸਕਦੇ ਹਨ। ਇਸ ਨਾਲ ਮਰੀਜ਼ਾਂ ਦਾ ਸਮਾਂ ਬਚੇਗਾ ਨਾਲ ਹੀ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਵੀ ਨਹੀਂ ਲੱਗਣਾ ਪਵੇਗਾ । ਪ੍ਰੀ ਰਜਿਸਟੇਸ਼ਨ ਸੁਵਿਧਾ ਦਾ ਲਾਭ ਲੈਣ ਲਈ ਆਨ ਲਾਈਨ ਰਜਿਸਟ੍ਰੇਸ਼ਨ ਕਾਉਂਟਰ ਤੋਂ ਸਵੇਰ 8 ਤੋਂ 11 ਦੇ ਵਿੱਚ ਰਜਿਸਟ੍ਰੇਸ਼ਨ ਨੰਬਰ ਲੈਣਾ ਹੋਵੇਗਾ। 30 ਦਿਨ ਤੱਕ ਐਡਵਾਂਸ OPD ਕਰਵਾਈ ਜਾ ਸਕੇਗੀ ।
ਇਸ ਤੋਂ ਇਲਾਵਾ PGI ਨੇ ਪਲਾਸਟਿਕ ਸਰਜਰੀ ਵਿਭਾਗ ਵਿੱਚ ਸਪੈਸ਼ਲ ਕਲੀਨਿਕ ਮਰੀਜ਼ਾਂ ਦੇ ਲਈ ਅਪਾਇੰਟਮੈਂਟ ਸੁਵਿਧਾ ਵੀ ਸ਼ੁਰੂ ਕੀਤੀ ਹੈ । ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਅਪਾਇੰਟਮੈਂਟ ਸਮੇਂ ਤੋਂ 15 ਮਿੰਟ ਪਹਿਲਾਂ ਆਉਣਾ ਹੋਵੇਗਾ । ਜੇਕਰ ਮਰੀਜ਼ ਆਪਣੀ ਪਸੰਦ ਦੀ ਤਰੀਕ ‘ਤੇ ਸਲਾਟ ਭਰਨ ਦੇ ਬਾਵਜੂਦ ਪ੍ਰੀ ਰਜਿਸਟ੍ਰੇਸ਼ਨ ਦੀ ਸੁਵਿਧਾ ਨਹੀਂ ਲੈਂਦਾ ਹੈ ਤਾਂ PGI ਜਾਕੇ ਸਬੰਧਿਕ OPD ਰਜਿਸਟ੍ਰੇਸ਼ਨ ਕਾਉਂਟਰ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ।