ਦੇਸ਼ ਦੇ 75 ਸਾਲ ਪੂਰੇ ਹੋਣ ਸਰਕਾਰ ਨੇ ਬੂਸਟਰ ਡੋਜ਼ ਫ੍ਰੀ ਦੇਣ ਦਾ ਐਲਾਨ ਕੀਤਾ
‘ਦ ਖ਼ਾਲਸ ਬਿਊਰੋ :- ਕੋਰੋਨਾ ਦੇ ਮਾਮਲੇ ਘੱਟ ਜ਼ਰੂਰ ਹੋਏ ਨੇ ਪਰ ਹੁਣ ਵੀ ਕੋਰੋਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ,ਅਜਿਹੇ ਵਿੱਚ ਸਰਕਾਰ ਵੱਲੋਂ ਬੂਸਟਰ ਡੋਜ਼ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ,18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਕੇਂਦਰ ਸਰਕਾਰ ਨੇ ਫ੍ਰੀ ਬੂਸਟਰ ਡੋਜ਼ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਪਰ ਇਹ ਨਿਯਮ 75 ਦਿਨ ਤੱਕ ਹੀ ਲਾਗੂ ਰਹੇਗਾ, ਕਿਸੇ ਵੀ ਸ਼ਖ਼ਸ ਜਿਸ ਨੇ ਬੂਸਟਰ ਡੋਜ਼ ਲਗਵਾਉਣੀ ਹੈ ਉਹ 15 ਜੁਲਾਈ ਤੋਂ ਸਰਕਾਰੀ ਹਸਪਤਾਲਾਂ ਵਿੱਚ ਲਗਵਾ ਸਕਦਾ ਹੈ।
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ‘ਤੇ ਮੁਹਿੰਮ ਸ਼ੁਰੂ ਕੀਤੀ ਗਈ
ਭਾਰਤ ਸਰਕਾਰ ਆਜ਼ਾਦੀ ਦੇ 75 ਸਾਲ ਨੂੰ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾ ਰਹੀ ਹੈ। ਇਸੇ ਦੇ ਚੱਲਦਿਆਂ ਕੋਵਿਡ ਦੀ ਬੂਸਟਰ ਡੋਜ਼ ਨੂੰ 75 ਦਿਨਾਂ ਦੇ ਲਈ ਮੁਫ਼ਤ ਕੀਤਾ ਗਿਆ ਹੈ,ਹੁਣ ਤੱਕ 60 ਸਾਲ ਦੀ ਉਮਰ ਤੱਕ ਦੇ ਲੋਕਾਂ ਵਿੱਚੋਂ 1 ਫੀਸਦੀ ਨੇ ਬੂਸਟਰ ਡੋਜ਼ ਲਗਵਾਈ ਹੈ, ਜਦਕਿ 60 ਸਾਲ ਤੋਂ ਵੱਧ ਉਮਰ ਦੇ 16 ਕਰੋੜ ਲੋਕਾਂ ਨੇ ਬੂਸਟਰ ਡੋਜ਼ ਲਈ ਹੈ, ਇਸ ਤੋਂ ਇਲਾਵਾ 26 ਫੀਸਦੀ ਹੈਲਥ ਵਰਕਰਾਂ ਨੇ ਬੂਸਟਰ ਡੋਜ਼ ਲਗਵਾਇਆ ਹੈ, ICMR ਮੁਤਾਬਿਕ ਬੂਸਟਰ ਡੋਜ਼ ਨਾਲ ਸਰੀਰ ਦੀ ਕੋਰੋਨਾ ਨਾਲ ਲੜਨ ਦੀ ਤਾਕਤ ਵਧੇਗੀ, ਕੋਰੋਨਾ ਦੀ 2 ਡੋਜ਼ ਵਿੱਚ 6 ਮਹੀਨੇ ਦੇ ਅੰਤਰ ਤੋਂ ਬਾਅਦ ਇਮਯੂਨਿਟੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਬੂਸਟਰ ਡੋਜ਼ ਲਗਵਾਉਣੀ ਜ਼ਰੂਰੀ ਹੈ।