Punjab

NCERT ਦੀਆਂ ਕਿਤਾਬਾਂ ਵਿੱਚ ਦੇਸ਼ ਦਾ ਨਾਂ ਬਦਲਣ ਦੀ ਤਿਆਰੀ ! ਹਿੰਦੂ ਯੋਧਿਆਂ ਦੀ ਕਹਾਣੀਆਂ ਨੂੰ ਸ਼ਾਮਲ ਕਰਨ ਦਾ ਸੁਝਾਅ

ਬਿਉਰੋ ਰਿਪੋਰਟ : ਮੋਦੀ ਸਰਕਾਰ ਕਿਤਾਬਾਂ ਵਿੱਚ ਵੀ ਦੇਸ਼ ਦਾ ਨਾਂ ਬਦਲਣ ਦੀ ਤਿਆਰੀ ਕਰ ਰਹੀ ਹੈ । ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੀਆਂ ਕਿਤਾਬਾਂ ਵਿੱਚ ਜਲਦ ਹੀ ‘ਇੰਡੀਆ’ ਦੀ ਥਾਂ ਭਾਰਤ ਲਿਖਿਆ ਨਜ਼ਰ ਆਵੇਗਾ । ਦਰਅਸਲ NCERT ਆਪਣੇ ਸਲੇਬਸ ਵਿੱਚ ਨਵੀਂ ਸਿੱਖਿਆ ਨੀਤੀ ਦੇ ਤਹਿਤ ਬਦਲਾਅ ਕਰ ਰਿਹਾ ਹੈ । ਇਸ ਵਿੱਚ 19 ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ।

ਇਸ ਕਮੇਟੀ ਨੇ ਦੇਸ਼ ਦਾ ਨਾਂ ਇੰਡੀਆ ਦੀ ਬਜਾਏ ਭਾਰਤ ਲਿਖਣ ਦਾ ਸੁਝਾਅ ਦਿੱਤਾ ਹੈ । ਨਾਲ ਹੀ ਸਿਲੇਬਸ ਵਿੱਚ ਪੁਰਾਣੇ ਇਤਿਹਾਸ ਨੂੰ ਹਟਾਕੇ ਕਲਾਸਿਕਲ ਇਤਿਹਾਸ ਨੂੰ ਹਿੰਦੂ ਯੋਧਿਆਂ ਦੀ ਜਿੱਤ ਦੀ ਕਹਾਣੀਆਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ ।

ਕਮੇਟੀ ਦੇ ਪ੍ਰਧਾਨ CI ਆਈਜੈਕ ਨੇ 25 ਅਕਤੂਬਰ ਨੂੰ ਦੱਸਿਆ ਸੀ ਕਿ ਕਿ ਭਾਰਤ ਦਾ ਜ਼ਿਕਰ ਵਿਸ਼ਣੂ ਪੁਰਾਨ ਵਰਗੇ ਗ੍ਰੰਥਾਂ ਵਿੱਚ ਹੈ । ਜੋ 7 ਹਜ਼ਾਰ ਪੁਰਾਣੇ ਹਨ । ਇੰਡੀਆ ਨਾਂ ਆਮਤੌਰ ‘ਤੇ ਈਸਟ ਇੰਡੀਆ ਕੰਪਨੀ ਅਤੇ 1757 ਦੇ ਪਲਾਸੀ ਦੀ ਜੰਗ ਦੇ ਬਾਅਦ ਵਰਤਿਆ ਗਿਆ ਸੀ । ਅਜਿਹੇ ਵਿੱਚ ਦੇਸ਼ ਦੇ ਲਈ ਭਾਰਤ ਦੇ ਨਾਂ ਦੀ ਵਰਤੋਂ ਕੀਤਾ ਜਾਣੀ ਚਾਹੀਦਾ ਹੈ ।

ਉਨ੍ਹਾਂ ਨੇ NCERT ਦੇ ਸਿਲੇਬਸ ਵਿੱਚ ਸ਼ਾਸਤਰੀ ਇਤਿਹਾਸ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਦੇ ਪਿੱਛੇ ਵਜ੍ਹਾ ਵੀ ਦੱਸੀ । ਆਈ ਜੈੱਕ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਾਰਤੀ ਇਤਿਹਾਸ ਦੀ ਪੁਰਾਤਮ,ਮੱਧ ਕਾਲੀਨ ਅਤੇ ਆਧੁਨਿਕ ਵਿੱਚ ਵੰਡ ਦਿੱਤਾ ਹੈ । ਪੁਰਾਣਾ ਇਤਿਹਾਸ ਦੱਸ ਦਾ ਹੈ ਕਿ ਦੇਸ਼ ਹਨੇਰੇ ਵਿੱਚ ਸੀ । ਉਸ ਵਿੱਚ ਵਿਗਿਆਨਿਕ ਜਾਗਰੂਕਤਾ ਨਹੀਂ ਸੀ । ਅਸੀਂ ਸੁਝਾਅ ਦਿੱਤਾ ਹੈ ਤਾਂ ਬੱਚਿਆਂ ਨੂੰ ਮੱਧਕਾਲ ਅਤੇ ਆਧੁਨਿਕ ਇਤਿਹਾਸ ਨਾਲ-ਨਾਲ ਕਲਾਸਿਕ ਹਿਸਟਰੀ ਦੀ ਪੜ੍ਹਾਈ ਵੀ ਪੜਾਈ ਜਾਣੀ ਚਾਹੀਦੀ ਹੈ ।

INDIA ਬਨਾਮ ਭਾਰਤ ਵਿਵਾਦ

5 ਸਤੰਬਰ ਨੂੰ G20 ਡਿਨਰ ਸਦੇ ‘ਤੇ President Of Bharat ਲਿਖਿਆ ਸੀ । ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ । ਸਭ ਤੋਂ ਪਹਿਲਾਂ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਦੇ ਹੋਏ ਸਵਾਲ ਪੁੱਛਿਆ ਸੀ ਕਿ ਪਹਿਲਾਂ ਸ਼ਹਿਰਾਂ ਦਾ ਨਾਂ ਬਦਲਿਆ ਜਾ ਰਿਹਾ ਸੀ ਹੁਣ ਦੇਸ਼ ਦਾ ਨਾਂ ਬਦਲ ਦਿੱਤਾ ਗਿਆ ਹੈ । ਇਸ ਤੋਂ ਬਾਅਦ ਮੋਦੀ ਦੇ ਇੰਡੋਨੇਸ਼ੀਆ ਦੌਰੇ ਦੇ ਕਾਰਡ ‘ਤੇ ਵੀ Prime minister of Bharat ਲਿਖਿਆ ਸੀ । ਇਸੇ ਦਿਨ ਪੀਐੱਮ ਮੋਦੀ ਦੇ ਇੰਡੋਨੇਸ਼ੀਆ ਦੌਰੇ ਦੇ ਦੌਰਾਨ ਐਲਾਨੇ ਲੈਟਰ ‘ਤੇ ਵੀ ਇੰਡੀਆ ਦੀ ਥਾਂ ਭਾਰਤ ਦਾ ਨਾਂ ਲਿਖਿਆ ਸੀ । PM ਦੇ ਇਸ ਦੌਰੇ ਦੇ ਪ੍ਰੋਗਰਾਮ ਨਾਲ ਜੁੜਿਆ ਇੱਕ ਕਾਰਡ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਸ਼ੇਅਰ ਕੀਤਾ । ਜਿਸ ਵਿੱਚ ਪ੍ਰਾਈਮ ਮਨਿਸਟਰ ਆਫ ਭਾਰਤ ਲਿਖਿਆ ਨਜ਼ਰ ਆਇਆ ਸੀ ।

6 ਸਤੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੈਬਨਿਟ ਮੰਤਰੀਆਂ ਅਤੇ ਆਗੂਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਭਾਰਤ ਬਨਾਮ ਇੰਡੀਆ ਵਿਵਾਦ ‘ਤੇ ਕੁਝ ਵੀ ਨਾ ਬੋਲਣ। ਪੀਐੱਮ ਮੋਦੀ ਨੇ ਇਹ ਵੀ ਕਿਹਾ ਸੀ ਕਿ G20 ਸੰਮੇਲਨ ਨਾਲ ਜੁੜੇ ਲੋਕਾਂ ਤੋਂ ਇਲਾਵਾ ਕੋਈ ਹੋਰ ਬਿਆਨ ਨਾ ਦੇਵੇ।

ਵਿਰੋਧੀ ਧਿਰਾਂ ਨੇ INDIA ਨਾਂ ਨਾਲ ਨਵਾਂ ਗੁੱਟ ਬਣਾਇਆ ਸੀ । ਜਿਸ ਵਿੱਚ 28 ਪਾਰਟੀਆਂ ਸ਼ਾਮਲ ਸਨ । ਗਠਜੋੜ ਦੀ ਪਹਿਲੀ ਬੈਠਕ 18 ਜੁਲਾਈ ਨੂੰ ਹੋਈ ਸੀ । ਇਸ ਦੇ ਬਾਅਦ ਬੀਜੇਪੀ ਇਸ ਦੇ ਖਿਲਾਫ ਹਮਲਾਵਰ ਹੋ ਗਈ । ਪੀਐੱਮ ਮੋਦੀ ਨੇ INDIA ਦੀ ਥਾਂ ਇਸ ਨੂੰ ਘਮੰਡੀ ਗਠਜੋੜ ਦੱਸਿਆ । ਉਧਰ ਵਿਰੋਧੀ ਧਿਰ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਬੀਜੇਪੀ ਨੂੰ INDIA ਨਾਂ ਨਾਲ ਪਰੇਸ਼ਾਨੀ ਹੈ ।