Punjab

ਹੁਣ ਮਨੀਸ਼ਾ ਘੁਲਾਟੀ ਨੂੰ ਚੰਗੀ ਲੱਗੀ ਫ਼ਿਲਮ,“ਨੀ ਮੈਂ ਸੱਸ ਕੁਟਣੀ”

‘ਦ ਖਾਲਸ ਬਿਊਰੋ:ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਦੇ ਵਿਸ਼ਾ ਬਣੀ ਪੰਜਾਬੀ ਫ਼ਿਲਮ “ਨੀ ਮੈਂ ਸੱਸ ਕੁਟਣੀ” ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ ਤੇ ਇਸ ਫ਼ਿਲਮ ਨੂੰ ਇੱਕ ਤਰਾਂ ਨਾਲ ਕਲੀਨ ਚਿੱਟ ਦੇ ਦਿੱਤੀ ਹੈ।ਉਹਨਾਂ ਕਿਹਾ ਕਿ ਇਸ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਕੁੱਝ ਸ਼ਿਕਾਇਤਾਂ ਸਨ ਤੇ ਅਸੀ ਫ਼ਿਲਮ ਦੀ ਟੀਮ ਨੂੰ ਇਸ ਬਾਰੇ ਪੁਛਿਆ ਸੀ ਤੇ ਇਸ ਟਾਈਟਲ ਬਾਰੇ ਗੱਲ ਸਾਫ਼ ਕਰਨ ਨੂੰ ਕਿਹਾ ਸੀ।
ਉਹਨਾਂ ਇਹ ਵੀ ਕਿਹਾ ਕਿ ਅੱਜ ‘ਨੀ ਮੈਂ ਸੱਸ ਕੁੱਟਣੀ’ ਫਿਲਮ ਦਾ ਪ੍ਰੀਮੀਅਰ ਦੇਖਿਆ ਤੇ ਇਸ ਦਾ ਪ੍ਰੀਮੀਅਰ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਫਿਲਮ ‘ਚ ਇੱਕ ਬਹੁਤ ਚੰਗਾ ਸੰਦੇਸ਼ ਹੈ ਅਤੇ ਜਿਸ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਨੇ ਵੀ ਕਮਿਸ਼ਨ ਦਾ ਨਾਂਅ ਲੈ ਕੇ ਯੂਟਿਊਬ ਤੋਂ ਇਨ੍ਹਾਂ ਦੀ ਫਿਲਮ ਦਾ ਟ੍ਰੇਲਰ ਹਟਾਇਆ ਹੈ, ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ।
ਉਹਨਾਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਵੀ ਬੇਨਤੀ ਕੀਤੀ ਕਿ ਪੰਜਾਬੀ ਫ਼ਿਲਮਾਂ ਲਈ ਇੱਕ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀਆਂ ਫਿਲਮਾਂ ਓਥੋਂ ਪਾਸ ਹੋਣ। ਮੇਰਾ ਹਮੇਸ਼ਾ ਤੋਂ ਹੀ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਬੱਚੀਆਂ ਨਾਲ ਦਿਲੋਂ ਰਿਸ਼ਤਾ ਹੈ ਕਿ ਅਸੀਂ ਸਭ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਅੱਗੇ ਵੱਧਣਾ ਹੈ।