Punjab Religion

“ਹੁਣ ਗਿ. ਹਰਪ੍ਰੀਤ ਸਿੰਘ ਨੂੰ ਬਣਾ ਲਓ ਪ੍ਰਧਾਨ, ਉਹਨਾਂ ਦੀ ਕਾਫ਼ੀ ਚਿਰ ਦੀ ਇੱਛਾ ਸੀ” – ਵਿਰਸਾ ਸਿੰਘ ਵਲਟੋਹਾ

ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਦੀਆਂ ਖ਼ਬਰਾਂ ਵਿਚਾਲੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ (ਸੁਧਾਰ ਲਹਿਰ) ਦੇ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ।

ਇੱਕ ਪੋਸਟ ਸਾਂਝੀ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਓ, ਉਹਨਾਂ ਦੀ ਕਾਫ਼ੀ ਚਿਰ ਦੀ ਇੱਛਾ ਸੀ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਕਾਂਗਰਸੀ ਅਤੇ ਭਾਜਪਾਈ ਆਗੂਆਂ ਦੀਆਂ ਇੱਛਾਵਾ ਪੂਰੀਆਂ ਹੋ ਰਹੀਆਂ ਹਨ।

ਇੱਕ ਨਿੱਜੀ ਚੈਨਲ ‘ਤੇ ਬੋਲਦਿਆਂ ਉਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਕਾਂਗਰਸੀ ਅਤੇ ਭਾਜਪਾਈ ਆਗੂਆਂ ਦੀਆਂ ਇੱਛਾਵਾ ਪੂਰੀਆਂ ਹੋ ਰਹੀਆਂ ਹਨ।

ਪੰਥਕ ਰਾਜਨੀਤੀ ਖਿਲਾਫ਼ ਹੋ ਰਹੀ ਹੈ ਸਾਜਿਸ਼- ਵਲਟੋਹਾ

ਵਲਟੋਹਾ ਨੇ ਕਿਹਾ ਕਿ ਅੱਜ ਪੰਥਕ ਆਗੂ ਖਿਲਾਫ਼ ਸਾਜਿਸਾਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਲੀਡਰਾਂ ਨੇ ਸੰਭਾਲਣਾ ਹੈ ਉਹ ਇਹਨਾ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹ ਇੰਝ ਹੀ ਚਲਦਾ ਰਿਹਾ ਤਾਂ ਫੇਰ ਰੱਬ ਹੀ ਰਾਖਾ ਹੋਵੇਗਾ।

ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਉਣ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਕਦੇ ਘਰ ਨਹੀਂ ਸੀ ਬੈਠਿਆ। ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਦਾ ਰਹਿੰਦਾ ਸੀ। ਉਸ ਨੂੰ ਸ਼੍ਰੀ ਅਕਾਲ ਤਖ਼ਤ ਦੇ ਫੈਸਲੇ ਨੇ ਘਰੇ ਬੈਠਾ ਦਿੱਤਾ।