ਬਿਉਰੋ ਰਿਪੋਰਟ – ਕੇਂਦਰ ਸਰਕਾਰ (CENTER GOVT) ਨੇ ਬਜ਼ੁਰਗਾਂ ਦੇ ਇਲਾਜ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਹੁਣ 70 ਸਾਲ ਦੀ ਉਮਰ ਤੋਂ ਉੱਤੇ ਹਰ ਇੱਕ ਸ਼ਖਸ ਨੂੰ ਆਯੂਸ਼ਮਾਨ ਭਾਰਤ ਪੀਐੱਮ ਜਨ ਅਰੋਗ ਯੋਜਨਾ (AYUSHMAN BHARAT YOJNA) ਵਿੱਚ ਸ਼ਾਮਲ ਕੀਤਾ ਗਿਆ ਹੈ। ਮੋਦੀ ਕੈਬਨਿਟ ਦੇ ਇਸ ਫੈਸਲੇ ਦੀ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਤੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਆਪਣੇ ਚੋਣ ਮਨੋਰਥ ਪੱਤਰ (BJP ELECTION MENIFESTO) ਵਿੱਚ ਇਸ ਦਾ ਐਲਾਨ ਕੀਤਾ ਸੀ। ਸਰਕਾਰ ਦੇ ਮੁਤਾਬਿਕ 6 ਕਰੋੜ ਸੀਨੀਅਰ ਸਿਟਿਜਨ (SENIOR CITIZEN) ਨੂੰ 5 ਲੱਖ ਤੱਕ ਦਾ ਇਲਾਜ ਹੁਣ ਮੁਫਤ ਮਿਲੇਗਾ। ਇਸ ਵਿੱਚ ਦੇਸ਼ ਦੇ ਤਕਰੀਬਨ 4.5 ਕਰੋੜ ਪਰਿਵਾਰ ਸ਼ਾਮਲ ਹਨ। ਕੇਂਦਰੀ ਮੰਤਰੀ ਅਸ਼ਵਨੀ ਨੇ ਦੱਸਿਆ ਕਿ ਯੋਜਨਾ ਦੇ ਲਈ 3,437 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਿਵੇਂ-ਜਿਵੇਂ ਲੋਕ ਇਸ ਯੋਜਨਾ ਨਾਲ ਜੁੜਨਗੇ ਇਸ ਦਾ ਦਾਇਰਾ ਵੀ ਵਧਾਇਆ ਜਾਵੇਗਾ।
ਸਰਕਾਰ ਨੇ ਕਿਹਾ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗ ਭਾਵੇ ਉਨ੍ਹਾਂ ਦੀ ਆਰਥਿਕ ਹਾਲਤ ਜਿਵੇਂ ਦੀ ਹੋਵੇ। ਉਹ ਲਾਭ ਦਾ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਦੇ ਲਈ ਇੱਕ ਨਵਾਂ ਵੱਖ ਕਾਰਡ ਜਾਰੀ ਕੀਤਾ ਜਾਵੇਗਾ। ਇਸ ਨਾਲ ਹਰ ਸਾਲ 5 ਲੱਖ ਰੁਪਏ ਤੱਕ ਦਾ ਉਨ੍ਹਾਂ ਦਾ ਮੁਫਤ ਇਲਾਜ ਹੋਵੇਗਾ।
ਇਹ ਵੀ ਪੜ੍ਹੋ – ਹਰਿਆਣਾ ਕੈਬਨਿਟ ਨੇ ਸੰਵਿਧਾਨਕ ਸੰਕਟ ਟਾਲਣ ਲਈ ਰਾਜਪਾਲ ਨੂੰ ਕੀਤੀ ਵੱਡੀ ਸਿਫਾਰਿਸ਼