ਦਿੱਲੀ : ਹੁਣ ਰਾਜ ਸਭਾ ‘ਚ ਅੰਗਰੇਜ਼ੀ ਤੇ ਹਿੰਦੀ ਨਾਲ ਪੰਜਾਬੀ ਵਿੱਚ ਵੀ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ । MP ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਸ ਦੀ ਸ਼ੁਰੂਆਤ ਹੋਈ ਹੈ।
ਆਪ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਪਿਛਲੀ ਵਾਰ ਸੈਸ਼ਨ ਦੇ ਦੌਰਾਨ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਸੈਸ਼ਲ ਵਿੱਚ ਕਾਰਵਾਈ ਦੇ ਦੌਰਾਨ ਦਸਤਾਵੇਜ ਪੰਜਾਬੀ ਵਿੱਚ ਮੁਹੱਇਆ ਕਰਵਾਏ ਜਾਣ ਤੇ ਇਸ ਵਾਰ ਇਹ ਮੰਗ ਮੰਨ ਲਈ ਗਈ ਹੈ ਤੇ ਸਰਦ ਰੁੱਤ ਸ਼ੈਸ਼ਨ ਦੇ ਪਹਿਲੇ ਦਿਨ ਉਹਨਾਂ ਨੂੰ ਦਸਤਾਵੇਜ਼ ਪੰਜਾਬੀ ਵਿੱਚ ਮੁਹੱਇਆ ਕਰਵਾਏ ਗਏ ਹਨ।
ਪਾਰਲੀਮੈਂਟ ਵਿੱਚ ਮਾਂ ਬੋਲੀ ਪੰਜਾਬੀ ਦੀ ਜੈ ਜੈਕਾਰ। ਸਰਦ ਰੁੱਤ ਸ਼ੈਸ਼ਨ ਦੇ ਪਹਿਲੇ ਦਿਨ ਪੰਜਾਬੀ ਵਿੱਚ ਦਸਤਾਵੇਜ਼ ਕਰਵਾਏ ਗਏ ਮੁਹੱਈਆ। ਸਰਦ ਰੁੱਤ 258ਵੇਂ ਸ਼ੈਸ਼ਨ ਦੇ ਪਹਿਲੇ ਦਿਨ ਹੀ ਪੰਜਾਬੀ ਦਾ ਡੰਕਾ…… pic.twitter.com/VmSZqUFH8L
— Sant Balbir Singh Seechewal (@SantSeechewal63) December 7, 2022
ਸੰਤ ਸੀਚੇਵਾਲ ਨੇ ਇਸ ਲਈ ਸਭਾਪਤੀ ਦਾ ਧੰਨਵਾਦ ਕੀਤਾ ਤੇ ਇਸ ਤੋਂ ਪਹਿਲਾਂ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਪਹਿਲੇ ਦਿਨ ਉਪ ਪ੍ਰਧਾਨ ਜਗਦੀਪ ਧਨਖੜ ਨੂੰ ਰਾਜ ਸਭਾ ਦੀ ਕੁਰਸੀ ਸੰਭਾਲਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਰਾਜ ਸਭਾਂ ਦੇ ਸਰਦ ਰੁੱਤ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ ਅਤੇ ਅਰਦਾਸ ਕੀਤੀ ਕਿ ਜਿਹਨਾਂ ਮਸਲਿਆਂ ਤੇ ਧਿਆਨ ਨਹੀ ਦਿੱਤਾ ਗਿਆ ਉਹਨਾਂ ਤੇ ਧਿਆਨ ਦਿਵਾਇਆ ਜਾਵੇ ਤੇ ਹਵਾ ਪਾਣੀ ਧਰਤੀ ਸਮੇਤ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਉੁਠਾਇਆ ਜਾਵੇ…… pic.twitter.com/HPNkewGLCX
— Sant Balbir Singh Seechewal (@SantSeechewal63) December 7, 2022
WIਸੰਤ ਸੀਚੇਵਾਲ ਨੇ ਰਾਜ ਸਭਾ ਦੇ ਸਰਦ ਰੁੱਤ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ ਅਤੇ ਅਰਦਾਸ ਕੀਤੀ ਕਿ ਜਿਹਨਾਂ ਮਸਲਿਆਂ ‘ਤੇ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਤੇ ਧਿਆਨ ਦਿਵਾਇਆ ਜਾਵੇ ਤੇ ਹਵਾ ਪਾਣੀ ਧਰਤੀ ਸਮੇਤ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਉੁਠਾਇਆ ਜਾਵੇ। ਇਹ ਜਾਣਕਾਰੀ ਵੀ ਉਹਨਾਂ ਨੇ ਆਪਣੇ ਇੱਕ ਹੋਰ ਟਵੀਟ ਰਾਹੀਂ ਦਿੱਤੀ ਹੈ।