The Khalas Tv Blog Punjab PGI ‘ਚ ਆ ਗਈ ਹੁਣ ਆਹ ਮਸ਼ੀਨ,ਮਰੀਜ਼ਾਂ ਦੀ ਘਟੇਗੀ ਲਾਈਨ
Punjab

PGI ‘ਚ ਆ ਗਈ ਹੁਣ ਆਹ ਮਸ਼ੀਨ,ਮਰੀਜ਼ਾਂ ਦੀ ਘਟੇਗੀ ਲਾਈਨ

ਚੰਡੀਗੜ੍ਹ : ਹੁਣ ਪੀਜੀਆਈ ਵਿੱਚ ਇਲਾਜ਼ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਨੂੰ ਆਪਣੀ ਐਮਆਰਆਈ ਸਕੈਨ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਉਂਕਿ ਇਥੇ ਹੁਣ ਨਵੀਆਂ ਤਕਨੀਕਾਂ ਨਾਲ ਲੈਸ ਅਤਿ-ਆਧੁਨਿਕ ਐੱਮਆਰਆਈ ਮਸ਼ੀਨ ਸਥਾਪਿਤ ਕੀਤੀ ਗਈ ਹੈ।

ਇਸ ਨਾਲ ਹੁਣ ਪੂਰੇ ਮਨੁੱਖੀ ਸਰੀਰ ਦੀ ਸਕਰੀਨਿੰਗ ਕੀਤੀ ਜਾ ਸਕੇਗੀ ਅਤੇ ਇਸ ਮਸ਼ੀਨ ਨਾਲ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਦਾ ਪਤਾ ਲਾਉਣ, ਮਿਰਗੀ ਦੇ ਦੌਰੇ ਸਬੰਧੀ, ਖੇਡਾਂ ਦੌਰਾਨ ਸੱਟਾਂ, ਜਿਗਰ, ਪੈਨਕ੍ਰੀਆਜ਼, ਗੁਰਦੇ, ਅੰਤੜੀਆਂ ਅਤੇ ਪੇਟ ਦੀਆਂ ਹੋਰ ਬਿਮਾਰੀਆਂ, ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਮੱਸਿਆਵਾਂ, ਨਸਾਂ ਦੇ ਸੁੰਗੜਨ ਆਦਿ ਦੀ ਜਾਂਚ ਕੀਤੀ ਜਾ ਸਕੇਗੀ।

ਸੰਸਥਾ ਦੇ ਰੇਡੀਓ ਡਾਇਗਨੋਸਿਸ ਅਤੇ ਇਮੇਜਿੰਗ ਵਿਭਾਗ ਵਿੱਚ ਆਪਣੀ ਕਿਸਮ ਦੀ ਇਸ ਪਹਿਲੀ ਮਸ਼ੀਨ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਦੇ ਕੇਂਦਰੀ ਸਕੱਤਰ ਰਾਜੇਸ਼ ਭੂਸ਼ਣ ਨੇ ਕੀਤਾ ਹੈ। ਜਿਸ ਦੌਰਾਨ ਉਥੇ  ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਵੀ ਮੌਜੂਦ ਸਨ। ਇਮੇਜਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਐਮ ਐਸ ਸੰਧੂ ਨੇ ਦੱਸਿਆ ਕਿ ਇਹ ਮਸ਼ੀਨ ਮਨੁੱਖੀ ਸਰੀਰ ਦੀਆਂ ਬਹੁਤ ਹੀ ਸਪੱਸ਼ਟ ਅਤੇ ਸਾਫ਼ ਤਸਵੀਰਾਂ ਪ੍ਰਦਾਨ ਕਰਦੀ ਹੈ। ਇਸ ਮਸ਼ੀਨ ਨਾਲ ਪੀਜੀਆਈ ਵਿੱਚ ਐੱਮਆਰਆਈ ਕਰਵਾਉਣ ਲਈ ਮਰੀਜ਼ਾਂ ਨੂੰ ਜ਼ਿਆਦਾ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

Exit mobile version