The Khalas Tv Blog Punjab ਡੇਰਾ ਸੱਚਾ ਸੌਦਾ ਸਰਸਾ ਨੂੰ ਸਲਾਬਤਪੁਰਾ ਇੱਕਠ ਮਾਮਲੇ ‘ਚ ਨੋਟਿਸ ਜਾਰੀ
Punjab

ਡੇਰਾ ਸੱਚਾ ਸੌਦਾ ਸਰਸਾ ਨੂੰ ਸਲਾਬਤਪੁਰਾ ਇੱਕਠ ਮਾਮਲੇ ‘ਚ ਨੋਟਿਸ ਜਾਰੀ

‘ਦ ਖਾਲਸ ਬਿਓਰੋ : ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਵਿਚਲੇ ਵੱਡੇ ਹੈੱਡਕੁਆਰਟਰ  ਡੇਰਾ ਸਲਾਬਤਪੁਰਾ ਵਿੱਖੇ ਇੱਕ ਵੱਡਾ ਇਕੱਠ ਕਰਨ ਦੇ ਮਾਮਲੇ ‘ਚ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਡੇਰਾ ਸੱਚਾ ਸੌਦਾ ਸਰਸਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ।ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਜਾ ਰਹੇ ਕੇਸਾਂ ਦੇ ਬਾਵਜੂਦ  ਡੇਰਾ ਸੱਚਾ ਸੌਦਾ ਸਿਰਸਾ ਵੱਲੋਂ  ਐਤਵਾਰ ਨੂੰ  ਨਾਮ ਚਰਚਾ ਕੀਤੀ ਗਈ ਸੀ।ਐਤਵਾਰ ਨੂੰ ਹੋਈ ਇਸ ਨਾਮ ਚਰਚਾ ਵਿੱਚ ਭਾਜਪਾ ਨੇਤਾ ਹਰਜੀਤ ਗਰੇਵਾਲ ਤੇ ਹੋਰ ਵੀ ਕਈ ਸਿਆਸੀ ਲੀਡਰ ਵੀ ਉਥੇ ਮੌਜੂਦ ਸਨ।ਹਾਲਾਕਿ ਬਠਿੰਡਾ ਪ੍ਰਸ਼ਾਸਨ ਨੇ ਅਜਿਹੇ ਕਿਸੇ ਵੀ ਇੱਕਠ ਲਈ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ।

Exit mobile version