ਤਮਿਲਨਾਡੂ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਨੇ ਵੀ ਕਰਵਾਏ ਦੋ ਦੋ ਵਿਆਹ
‘ਦ ਖ਼ਾਲਸ ਬਿਊਰੋ : 48 ਸਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਤੋਂ 16 ਸਾਲ ਛੋਟੀ ਗੁਰਪ੍ਰੀਤ ਕੌਰ ਦੇ ਨਾਲ ਵੀਰਵਾਰ ਨੂੰ ਆਨੰਦ ਕਾਰਜ ਕਰਵਾਇਆ ਹੈ। ਜਦੋਂ ਮਾਨ ਦੇ ਦੂਜੇ ਵਿਆਹ ਦੀ ਖ਼ਬਰ ਬੁੱਧਵਾਰ ਨੂੰ ਸਾਹਮਣੇ ਆਈ ਸੀ ਤਾਂ ਹਰ ਕੋਈ ਹੈਰਾਨ ਸੀ, 2015 ਵਿੱਚ ਉਨ੍ਹਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕੀ ਭਗਵੰਤ ਮਾਨ ਭਾਰਤ ਦੇ ਪਹਿਲੇ ਮੁੱਖ ਮੰਤਰੀ ਨਹੀਂ ਜਿੰਨਾਂ ਨੇ ਦੂਜੀ ਵਾਰ ਵਿਆਹ ਕਰਵਾਇਆ ਹੋਵੇ । ਇਸ ਤੋਂ ਪਹਿਲਾਂ 3 ਮੁੱਖ ਮੰਤਰੀ ਅਜਿਹੇ ਨੇ ਜਿੰਨਾਂ 2 ਨਹੀਂ ਸਗੋਂ 3 ਵਿਆਹ ਤੱਕ ਕਰਵਾਏ ਨੇ ਅਤੇ ਉਨ੍ਹਾਂ ਦੇ 10 ਤੋਂ ਵਧ ਬੱਚੇ ਹਨ।
ਕਰੁਣਾਨਿੱਧੀ ਨੇ ਤਿੰਨ ਵਿਆਹ ਕਰਵਾਏ
M ਕਰੁਣਾਨਿੱਧੀ (M. Karunanidhi) ਦੱਖਣੀ ਭਾਰਤ ਦੇ ਸਿਨੇਮਾ ਵਿੱਚ ਮੰਨਿਆ ਹੋਇਆ ਨਾਂ ਸੀ। ਵੱਡੇ ਪਰਦੇ ਤੋਂ ਉਨ੍ਹਾਂ ਨੇ ਸੂਬੇ ਦੀ ਸਿਆਸਤ ਵਿੱਚ ਐਂਟਰੀ ਮਾ ਰੀ ਅਤੇ 1969 ਤੋਂ ਲੈ ਕੇ 2011 ਤੱਕ 5 ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ । ਇਸ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਵਿੱਚ 3 ਵਾਰ ਵਿਆਹ ਕਰਵਾਇਆ । ਕਰੁਣਾਨਿੱਧੀ ਦੀ ਪਹਿਲੀ ਪਤਨੀ ਦੀ ਮੌਤ 1944 ਨੂੰ ਹੋਈ ਸੀ । ਇਸ ਤੋਂ ਚਾਰ ਸਾਲ ਬਾਅਦ ਉਨ੍ਹਾਂ ਨੇ ਦਿਆਲੂ ਅਮਲ ਨਾਲ ਦੂਜਾ ਵਿਆਹ ਕਰਵਾਇਆ । 1960 ਵਿੱਚ ਕਰੁਣਾਨਿੱਧੀ ਤੀਜੀ ਵਾਰ ਵਿਆਹ ਦੇ ਬੰਧਣ ਵਿੱਚ ਬੰਨੇ। ਵੈਸੇ ਤਮਿਲਨਾਡੂ ਵਿੱਚ 2 ਵਿਆਹ ਕੋਈ ਵੱਡੀ ਗਲ ਨਹੀਂ ਹੈ ਪਰ ਕਰੁਣਾਨਿੱਧੀ ਨੇ 3 ਵਿਆਹ ਕਰਵਾਏ। ਇਸ ਵਕਤ ਉਨ੍ਹਾਂ ਦੇ ਪੁੱਤਰ ਸਟਾਲਿਨ ਤਮਿਲਨਾਡੂ ਦੇ ਮੁੱਖ ਮੰਤਰੀ ਹਨ।
NT RAMA RAO ਨੇ 2 ਵਿਆਹ ਕੀਤੇ
ਤਮਿਲਨਾਡੂ ਦੇ ਮੁੱਖ ਮੰਤਰੀ ਕਰੁਣਾਨਿੱਧੀ ਵਾਂਗ NT RAMA RAO ਵੀ ਦੱਖਣ ਭਾਰਤੀ ਸਿਨੇਮਾ ਦੇ ਵੱਡੇ ਸਿਤਾਰੇ ਸਨ। 80 ਦੇ ਦਹਾਕੇ ਵਿੱਚ ਉਨ੍ਹਾਂ ਨੇ ਤੇਲਗੂਦੇਸ਼ਮ ਪਾਰਟੀ ਬਣਾਈ ਅਤੇ ਤਿੰਨ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ। ਉਨ੍ਹਾਂ ਦਾ ਪਹਿਲਾਂ ਵਿਆਹ 1942 ਵਿੱਚ ਹੋਇਆ ਸੀ । 1985 ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ । ਉਸ ਤੋਂ ਬਾਅਦ ਤੀਜੀ ਵਾਰ ਮੁੱਖ ਮੰਤਰੀ ਬਣਨ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੇ 1993 ਵਿੱਚ ਦੂਜੀ ਵਾਰ ਲਕਸ਼ਮੀ ਪਾਰਵਤੀ ਨਾਲ ਵਿਆਹ ਕੀਤਾ । ਜਦੋਂ NT RAMA RAO ਬਿਮਾਰ ਸਨ ਤਾਂ ਲਕਸ਼ਮੀ ਪਾਰਵਤੀ ਨੇ ਉਨ੍ਹਾਂ ਦੀ ਕਾਫੀ ਸੇਵਾ ਕੀਤੀ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਵਿਆਹ ਕੀਤਾ ਸੀ ।
ਦਿੱਗਵਿਜੇ ਸਿੰਘ ਨੇ ਵੀ ਕੀਤੇ 2 ਵਿਆਹ
ਲਗਾਤਾਰ ਮੱਧ ਪ੍ਰਦੇਸ਼ ਦੇ 2 ਵਾਰ ਮੁੱਖ ਮੰਤਰੀ ਰਹੇ ਦਿੱਗਵਿਜੇ ਸਿੰਘ ਨੇ ਵੀ 2 ਵਾਰ ਵਿਆਹ ਕੀਤਾ ਹੈ । ਕਾਂਗਰਸ ਦੇ ਸੀਨੀਅਰ ਆਗੂ ਦਿੱਗਵਿਜੇ ਸਿੰਘ ਦੀ ਪਹਿਲੀ ਪਤਨੀ ਆਸ਼ਾ ਸਿੰਘ ਦਾ 2013 ਵਿੱਚ ਦੇਹਾਂਤ ਹੋ ਗਿਆ ਸੀ । ਉਸ ਤੋਂ ਬਾਅਦ ਉਨ੍ਹਾਂ ਨੇ 2015 ਵਿੱਚ 67 ਸਾਲ ਦੀ ਉਮਰ ਵਿੱਚ 43 ਸਾਲ ਦੀ ਟੀਵੀ ਐਂਕਰ ਅਮ੍ਰਿਤਾ ਰਾਵ ਨਾਲ ਵਿਆਹ ਕੀਤਾ। ਇਹ ਦੋਵੇ ਕਾਫੀ ਸਮੇਂ ਤੋਂ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੇ ਸਨ ਪਰ ਵਿਵਾਦ ਤੋਂ ਬਾਅਦ ਦੋਵਾਂ ਨੇ ਖੁੱਲ ਕੇ ਆਪਣੇ ਰਿਸ਼ਤੇ ਦਾ ਦੁਨੀਆ ਦੇ ਸਾਹਮਣੇ ਇਜ਼ਹਾਰ ਕੀਤਾ ਸੀ।