‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਦੇ ਸੁਰ ਤਾਲਿਬਾਨ ਪ੍ਰਤੀ ਬਦਲੇ ਰਹੇ ਹਨ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਤਾਲਿਬਾਨ ਨੇ ਕਿਹਾ ਕਿ ਉਹ ਆਪਣੇ ਗੁਆਂਢੀਆਂ ਨਾਲ ਅਮਨ-ਸ਼ਾਂਤੀ ਵਾਲੇ ਮਾਹੌਲ ਵਿੱਚ ਯਕੀਨ ਰੱਖਦੇ ਹਨ।
ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਹੈ ਕਿ ਪਾਕਿਸਤਾਨ ਸਾਡਾ ਗੁਆਂਢ ਹੈ, ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਹੈ। ਭਾਰਤ ਵੀ ਸਾਡਾ ਖੇਤਰੀ ਦੇਸ਼ ਹੈ। ਕੋਈ ਵੀ ਖਿੱਤੇ ਵਿੱਚ ਆਪਣੇ ਗੁਆਂਢੀ ਨਹੀਂ ਬਦਲ ਸਕਦਾ। ਸਾਨੂੰ ਇਹ ਸਚਾਈ ਮੰਨ ਕੇ ਅਮਨੋ-ਅਮਾਨ ਨਾਲ ਸਹਿ-ਹੋਂਦ ਰੱਖਣੀ ਹੋਵੇਗੀ। ਇਸੇ ਵਿੱਚ ਸਾਰਿਆਂ ਦਾ ਹਿੱਤ ਲੁਕਿਆ ਹੋਇਆ ਹੈ।