‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਕੇਸ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਚਰਨਦਾਸ ਨੂੰ ਗੋ ਲੀ ਦਾ ਨਿ ਸ਼ਾਨਾ ਬਣਾਏ ਜਾਣ ਦੀ ਖਬਰ ਹੈ। ਮੁਕਤਸਰ ਦੇ ਪਿੰਡ ਭੂੰਦੜ ‘ਚ ਬੇ ਅਦਬੀ ਦੇ ਕੇਸ ‘ਚ ਮੁਲ ਜ਼ਮ ਦੱਸੇ ਜਾਂਦੇ ਇਸ ਡੇਰਾ ਪ੍ਰੇਮੀ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋ ਲੀ ਮਾਰ ਦਿੱਤੀ ਗਈ ਹੈ, ਜਿਸ ‘ਚ ਡੇਰਾ ਪ੍ਰੇਮੀ ਦੀ ਮੌ ਤ ਹੋ ਗਈ ਹੈ। ਮ੍ਰਿ ਤਕ ਡੇਰਾ ਪ੍ਰੇਮੀ ਦੀ ਪਛਾਣ ਚਰਨਦਾਸ ਵੱਜੋਂ ਹੋਈ ਹੈ।
ਥਾਣਾ ਕੋਟਭਾਈ ਦੇ ਐਸ ਐਚ ਓ ਨਵਪ੍ਰੀਤ ਸਿੰਘ ਨੇ ਘਟ ਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿ ਤਕ ਪਿੰਡ ਵਿੱਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਡੇਰਾ ਪ੍ਰੇਮੀ ਚਰਨਦਾਸ ਉੱਪਰ ਬਰ ਗਾੜੀ ਬੇ ਅਦਬੀ ਦੇ ਮਾਮਲੇ ਵਿੱਚ ਦੋ ਸ਼ੀ ਨਾਮਜ਼ਦ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਦੋ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ‘ਤੇ ਆਏ ਅਤੇ ਖੰਡ ਤੇ ਚਾਹ ਪੱਤੀ ਵਗੈਰਾ ਦੀ ਮੰਗ ਕੀਤੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਰਨਦਾਸ ਤੇ ਗੋ ਲੀਆਂ ਚਲਾ ਦਿੱਤੀਆਂ, ਜੋ ਉਸ ਦੀ ਛਾਤੀ ’ਚ ਲੱਗੀਆਂ। ਕ ਤਲ ਕਰਨ ਉਪਰੰਤ ਦੋਵੇਂ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਏ।
ਚਰਨਦਾਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਦ ਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਕਰੀਬ ਤਿੰਨ ਸਲ ਪਹਿਲਾਂ ਚਰਨਦਾਸ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇ ਅਦਬੀ ਕਰਨ ਦੇ ਮਾਮਲੇ ’ਚ ਪੁਲਿ ਸ ਕੇਸ ਦਰਜ ਕੀਤਾ ਗਿਆ ਸੀ।