ਧਰਮਕੋਟ : ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਲੋਕਾਂ ਨੂੰ ਜੱਦੋ ਜਹਿਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ਤੋਂ ਗੋਲੀਬਾਰੀ ਦੀਆਂ ਅਤੇ ਪੁਲਿਸ ਨਾਲ ਝੜਪ ਦੀਆਂ ਘਟਵਾਨਾਂ ਸਾਹਮਣੇ ਆਈਆਂ ਹਨ। ਅਜਿਹੀ ਇੱਕ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਉਮਦਵਾਰ ਤੋਂ ਸਦੇ ਕਾਗਜ਼ ਖੋਹ ਲਏ ਗਏ।
ਇਹ ਮਾਮਲੇ ਧਰਮਕੋਟ ਦਾ ਹੈ ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਮਹਿਲਾ ਤੋਂ ਨਾਮਜ਼ਦਗੀ ਪੱਤਰ ਖੋਹ ਲਏ ਗਏ। ਉਹ ਮਦਦ ਲਈ ਦੁਹਾਈ ਦੇ ਰਹੀ ਹੈ। ਮਹਿਲਾ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਉਨ੍ਹਾਂ ਦੇ ਕਾਗਜ਼ ਖੋਹਣ ਵਾਲੇ ਦੋਸ਼ੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾ ਰਹੀ ਹੈ। ਚੀਮਾ ਨੇ ਕਿਹਾ ਕਿ ਐਸ.ਈ.ਸੀ. ਨੂੰ ਧਰਮਕੋਟ ਦੀਆਂ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ।
Another incident of Dharamkot where the nomination papers were snatched from the lady in the presence of police. She is crying for help & accusing police men on duty on their face for conniving with the culprits who snatched her papers. SEC must take notice of these incidents in… pic.twitter.com/pgE6wtAxao
— Dr Daljit S Cheema (@drcheemasad) October 4, 2024
ਇਸ ਤੋਂ ਪਹਿਲਾਂ ਵੀ ਚੀਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਚੀਮਾ ਨੇ ਕਿਹਾ ਕਿ ਚੀਮਾ ਨੇ ਕਿਹਾ ਕਿ ਗੁੰਡਿਆਂ ਵੱਲੋਂ ਨਾਮਜ਼ਦਗੀ ਕੇਂਦਰ ‘ਤੇ ਕਬਜ਼ਾ ਕਰਨ ਦੀ ਇਹ ਪਹਿਲੀ ਵੀਡੀਓ ਹੈ। ਮੋਗਾ ਵਿਧਾਨ ਸਭਾ ਹਲਕਾ ਧਰਮਕੋਟ ‘ਚ ਵਿਰੋਧੀ ਧਿਰ ਦੇ ਉਮੀਦਵਾਰਾਂ ‘ਤੇ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਖੋਹੇ ਜਾ ਰਹੇ ਹਨ। ਪੁਲਸ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਇਹ ਸਪੱਸ਼ਟ ਤੌਰ ‘ਤੇ ਲੋਕਤੰਤਰ ਦਾ ਕਤਲ ਹੈ।
ਚੀਮਾ ਨੇ ਕਿਹਾ ਕਿ ਮੈਂ ਐਸਈਸੀ ਨੂੰ ਅਪੀਲ ਕਰਦਾ ਹਾਂ ਕਿ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਾਮਜ਼ਦਗੀ ਕੇਂਦਰਾਂ ‘ਤੇ ਤੁਰੰਤ ਆਮ ਸਥਿਤੀ ਬਹਾਲ ਕਰਨ ਲਈ ਨਿਰਦੇਸ਼ ਦਿੱਤੇ ਜਾਣ। ਸਾਰੇ ਗ੍ਰਿਫਤਾਰ ਨਾਮਜ਼ਦ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਣ।
ਇਹ ਵੀ ਪੜ੍ਹੋ – ਮੋਗਾ ‘ਚ ਨਾਮਜ਼ਦਗੀ ਕੇਂਦਰ ਦੇ ਬਾਹਰ ਫਾਇਰਿੰਗ, ਲੋਕਾਂ ਦੀਆਂ ਫਾਈਲਾਂ ਪਾੜੀਆਂ