‘ਦ ਖ਼ਾਸਲ ਬਿਊਰੋ : ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਅਤੇ ਸਭਿਆਚਾਰਕ ਖੇਤਰ ਦੀ ਸ਼ਖਸ਼ੀਅਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਗਏ ਹਨ। ਅੱਜ ਪੇਪਰ ਭਰਨ ਦੀ ਆਖ਼ਰੀ ਤਰੀਕ ਸੀ ਜਦਕਿ ਚੋਣ 10 ਜੂਨ ਨੂੰ ਹੋਵੇਗੀ। ਉਂਝ ਦੋਹਾਂ ਉਮੀਦਵਾਰਾਂ ਦੇ ਸਰਬਸੰਮਤੀ ਨਾਲ ਚੁਣੇ ਜਾਣ ਦੀ ਸੰਭਾਵਨਾ ਹੈ। ਅੱਜ ਨਾਮਜ਼ਦਗੀਆਂ ਦਾਖਲ ਕਰਨ ਵੇਲੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਧ ਸੰਧਵਾਂ ਹਾਜ਼ਰ ਸਨ।
![](https://khalastv.com/wp-content/uploads/2022/05/ਸਿੱਧੱ-ਮੂਸੇ-ਵਾਲੇ-ਦੇ-ਕਤਲ-ਕੇਸ-ਵਿੱਚ-ਐਸਆਈਟੀ-ਗਠਤ-3-1.jpg)