The Khalas Tv Blog India Video: ਸੜਕ ‘ਤੇ ਖੜ੍ਹੀ ਸੀ ਮਰਸਡੀਜ਼ ਕਾਰ, ਬਾਈਕ ਸਵਾਰ ਨੌਜਵਾਨ ਨੇ ਲਾਈ ਅੱਗ, ਜਾਣੋ ਕਿਉਂ?
India

Video: ਸੜਕ ‘ਤੇ ਖੜ੍ਹੀ ਸੀ ਮਰਸਡੀਜ਼ ਕਾਰ, ਬਾਈਕ ਸਵਾਰ ਨੌਜਵਾਨ ਨੇ ਲਾਈ ਅੱਗ, ਜਾਣੋ ਕਿਉਂ?

Man Sets Mercedes Car on Fire in Noida

ਨੋਇਡਾ ਵਿਖੇ ਸੜਕ 'ਤੇ ਖੜ੍ਹੀ ਸੀ ਮਰਸਡੀਜ਼ ਕਾਰ, ਬਾਈਕ ਸਵਾਰ ਨੌਜਵਾਨ ਨੇ ਲਾਈ ਅੱਗ, ਜਾਣੋ ਕਿਉਂ?

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੜਕ ਕਿਨਾਰੇ ਖੜ੍ਹੀ ਇੱਕ ਮਰਸਡੀਜ਼ ਕਾਰ ਨੂੰ ਅੱਗ ਲਾਉਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਵੀਡੀਓ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਇਕ ਨੌਜਵਾਨ ਆਪਣੀ ਬਾਈਕ ਤੋਂ ਉਤਰਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਉਹ ਮਰਸਡੀਜ਼ ਕਾਰ ਕੋਲ ਜਾਂਦਾ ਹੈ ਅਤੇ ਇਸ ਦੇ ਬੋਨਟ ਤੋਂ ਲੈ ਕੇ ਵਿੰਡਸਕਰੀਨ ‘ਤੇ ਪੈਟਰੋਲ ਛਿੜਕਦਾ ਹੈ ਅਤੇ ਕਾਰ ਨੂੰ ਅੱਗ ਲਗਾ ਦਿੰਦਾ ਹੈ। ਇਸ ਘਟਨਾ ਨੂੰ ਅੰਜ਼ਮ ਦੇਣ ਤੋਂ ਬਾਅਦ ਉਹ ਤੇਜ਼ੀ ਨਾਲ ਆਪਣੀ ਬਾਈਕ ‘ਤੇ ਬੈਠ ਕੇ ਭੱਜ ਗਿਆ।

ਮਿਲੀ ਜਾਣਕਾਰੀ ਮੁਤਾਬਕ ਇਹ ਹੈਰਾਨ ਕਰਨ ਵਾਲਾ ਵੀਡੀਓ ਨੋਇਡਾ ਦੇ ਸੈਕਟਰ 39 ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਇਸ ਹਰਕਤ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਮੁੱਢਲੇ ਤੌਰ ‘ਤੇ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਮਰਸਡੀਜ਼ ਦੇ ਮਾਲਕ ਨੇ ਆਪਣੇ ਘਰ ‘ਚ ਟਾਈਲਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਸੀ। ਉਸ ਦੇ ਪੈਸੇ ਰਹਿ ਗਏ ਸਨ, ਜੋ ਅਦਾ ਨਹੀਂ ਕੀਤੇ ਗਏ। ਟਾਈਲਾਂ ਲਗਾਉਣ ਦਾ ਮਿਹਨਤਾਨਾ ਨਾ ਮਿਲਣ ਕਾਰਨ ਇਸ ਜੁਰਮ ਨੂੰ ਅੰਜਾਮ ਦਿੱਤਾ ਗਿਆ

ਪੁਲਿਸ ਮੁਤਾਬਕ ਮਿਸਤਰੀ ਮਰਸਡੀਜ਼ ਦੇ ਮਾਲਕ ਤੋਂ ਨਾਰਾਜ਼ ਸੀ। ਉਸ ਨੇ ਘਰ ਵਿੱਚ ਟਾਈਲਾਂ ਲਗਾਉਣ ਦਾ ਕੰਮ ਕੀਤਾ, ਪਰ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ। ਸ਼ਾਇਦ ਇਸੇ ਗੁੱਸੇ ‘ਚ ਉਸ ਨੇ ਕਾਰ ਨੂੰ ਅੱਗ ਲਗਾ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Exit mobile version