India

‘ਡਿਲੀਵਰੀ ਬੁਆਏ’ ਨਾਲ ਕਾਰ ਡਰਾਈਵਰ ਨੇ ਕੀਤਾ ਮਾੜਾ ! CCTV ‘ਚ ਕੈਦ ਤਸਵੀਰਾਂ

Noida swiggy delivery boy accident

ਬਿਊਰੋ ਰਿਪੋਰਟ : ਸੜਕ ‘ਤੇ ਗੱਡੀਆਂ ਚੱਲਾ ਰਹੇ ਲੋਕਾਂ ਨੂੰ ਕੀ ਹੋ ਗਿਆ ਹੈ ? ਉਨ੍ਹਾਂ ਦਾ ਦਿਲ ਪੱਥਰ ਕਿਉਂ ਹੁੰਦਾ ਜਾ ਰਿਹਾ ਹੈ । ਇੱਕ ਦਿਨ ਵਿੱਚ ਹੀ ਸਾਹਮਣੇ ਆਈਆਂ 2 ਸੜਕ ਦੁਰਘਟਨਾਵਾਂ ਇਸ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ। ਪਹਿਲਾਂ ਦਿੱਲੀ ਵਿੱਚ ਇੱਕ ਕੁੜੀ ਨੂੰ ਕਈ ਕਿਲੋਮੀਟਰ ਤੱਕ ਕਾਰ ਨੇ ਘਸੀਟਿਆ,ਜਿਸ ਵਿੱਚ ਕੁੜੀ ਦੀ ਬੇਦਰਦੀ ਨਾਲ ਮੌ ਤ ਹੋ ਗਈ । ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਡਿਲੀਵਰੀ ਬੁਆਏ ਨੂੰ ਕਾਰ ਨੇ ਪਹਿਲਾਂ ਟੱਕਰ ਮਾਰੀ ਫਿਰ ਉਸ ਨੂੰ ਤਕਰੀਬਨ 1 ਕਿਲੋਮੀਟਰ ਤੱਕ ਘਸੀਟਿਆ ਅਤੇ ਮਦਦ ਕਰਨ ਦੀ ਥਾਂ ਗੱਡੀ ਲੈਕੇ ਫਰਾਰ ਹੋ ਗਿਆ । ਡਿਲੀਵਰੀ ਬੁਆਏ ਦੀ ਉਸੇ ਥਾਂ ‘ਤੇ ਤੜਪ-ਤੜਪ ਕੇ ਮੌਤ ਹੋ ਗਈ । ਇਹ ਘਟਨਾ ਨੋਇਡਾ ਦੇ ਸੈਕਟਰ 14 ਦੇ ਫਲਾਈ ਓਵਰ ਦੀ ਹੈ । ਦੱਸਿਆ ਜਾ ਰਿਹਾ ਹੈ ਜਿਸ ਡਿਲੀਵਰੀ ਬੁਆਏ ਦੀ ਮੌਤ ਹੋਈ ਹੈ ਉਸ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਈਆਂ ਸੀ ।

OLA ਕੈੱਬ ਡਰਾਈਵਰ ਨੇ ਹਾਦਸੇ ਦੀ ਜਾਣਕਾਰੀ ਦਿੱਤੀ

ਹਾਦਸੇ ਦਾ ਸ਼ਿਕਾਰ ਮ੍ਰਿਤਕ ਕੌਸ਼ਲ ਦੇ ਭਰਾ ਅਮਿਤ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਰਾਤ 1 ਵਜੇ ਭਰਾ ਅਮਿਤ ਕੁਮਾਰ ਨੇ ਮ੍ਰਿਤਕ ਕੌਸ਼ਲ ਦੇ ਮੋਬਾਈਲ ‘ਤੇ ਫੋਨ ਕੀਤਾ ਤਾਂ ਇੱਕ ਅਣਪਛਾਤੇ ਸ਼ਖਸ ਨੇ ਫੋਨ ਚੁੱਕਿਆ ਅਤੇ ਦੱਸਿਆ ਕੀ ਮੈਂ OLA ਗੱਡੀ ਦਾ ਡਰਾਈਵਰ ਬੋਲ ਰਿਹਾ ਹਾਂ। ਤੁਹਾਡੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ । ਕਿਸੇ ਗੱਡੀ ਨੇ ਸੈਕਟਰ 14 ਦੇ ਫਲਾਈ ਓਵਰ ਦੇ ਕੋਲ ਟੱਕਰ ਮਾਰੀ ਹੈ ਅਤੇ ਘਸੀਟ ਕੇ ਮੰਦਰ ਤੱਕ ਲੈ ਗਿਆ । ਪੁਲਿਸ ਹੁਣ ਉਸ ਓਲਾ ਡਰਾਈਵਰ ਦੀ ਤਲਾਸ਼ ਕਰ ਰਹੀ ਹੈ ਜਿਸ ਨੇ ਕੌਸ਼ਲ ਦੇ ਭਰਾ ਦਾ ਫੋਨ ਚੁੱਕਿਆ ਸੀ ।

ਸ਼ੱਕ ਦੇ ਘੇਰੇ ਵਿੱਚ ਕੈੱਬ ਡਰਾਈਵਰ

ਕੌਸ਼ਲ ਦੇ ਭਰਾ ਅਮਿਤ ਨੇ ਦੱਸਿਆ ਕਿ ਉਹ ਕੈੱਬ ਡਰਾਈਵਰ ਦੇ ਕਹਿਣ ‘ਤੇ ਸ਼ਨੀ ਮੰਦਰ ਪਹੁੰਚੇ । ਜਿੱਥੇ ਕੌਸ਼ਲ ਦੀ ਲਾਸ਼ ਪਈ ਸੀ । ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ ਸੀ। ਪਰ ਫੋਨ ਚੁੱਕਣ ਵਾਲਾ ਕੈੱਬ ਡਰਾਈਵਰ ਫਰਾਰ ਸੀ । ਆਖਿਰ ਕੈੱਬ ਡਰਾਈਵਰ ਉੱਥੇ ਕਿਉਂ ਨਹੀਂ ਰੁਕਿਆ ? ਕੀ ਉਸੇ ਦੀ ਗੱਡੀ ਦੇ ਨਾਲ ਦੁਰਘਟਨਾ ਹੋਈ ਸੀ ? ਉਸ ਨੂੰ ਕਿਵੇਂ ਪਤਾ ਸੀ ਕੌਸ਼ਲ ਨੂੰ ਇੱਕ ਕਿਲੋਮੀਟਰ ਤੱਕ ਘਸੀਟਿਆ ਗਿਆ ਸੀ ? ਉਹ ਮੌਕੇ ‘ਤੇ ਮੌਜੂਦ ਨਹੀਂ ਸੀ,ਕੈੱਬ ਡਰਾਈਵਰ ਨੇ ਤਾਂ ਕੌਸ਼ਲ ਨੂੰ ਸੜਕ ਦੇ ਕਿਨਾਰੇ ਵੇਖਿਆ ਸੀ ।

ਜਿਸ ਥਾਂ ਤੋਂ ਲਾਸ਼ ਨੂੰ ਘਸੀਟ ਦੇ ਸ਼ਨੀ ਮੰਦਰ ਲਿਆਇਆ ਗਿਆ । ਉਸ ਥਾਂ ‘ਤੇ CCTV ਲੱਗੇ ਹਨ । ਪਰ ਧੁੰਦ ਦੀ ਵਜ੍ਹਾ ਕਰਕੇ ਪੁਲਿਸ ਨੂੰ ਕੁਝ ਵੀ ਸਾਫ ਵਿਖਾਈ ਨਹੀਂ ਦੇ ਰਿਹਾ ਹੈ । ਫਿਲਹਾਲ ਪੁਲਿਸ ਨੇ CCTV ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਫੁਟੇਜ ਧੁੰਦਲੀ ਹੋਣ ਦੇ ਬਾਵਜੂਦ ਇੱਕ ਕਾਰ ਨਜ਼ਰ ਆ ਰਹੀ ਹੈ ਜੋ ਸਪੀਡ ਬ੍ਰੇਕਰ ‘ਤੇ ਰੁਕ ਦੀ ਹੈ ਅਤੇ ਉੱਥੇ ਇੱਕ ਚੀਜ਼ ਡਿੱਗ ਦੀ ਹੈ । ਪੁਲਿਸ ਇਸ ਸੜਕ ‘ਤੇ ਲੱਗੇ ਹੋਰ ਸੀਸੀਟੀਵੀ ਨੂੰ ਵੀ ਖੰਗਾਲਨ ਵਿੱਚ ਲੱਗੀ ਹੈ ਤਾਂਕੀ ਕੋਈ ਸਬੂਤ ਮਿਲ ਜਾਵੇਂ। ਪੁਲਿਸ ਦੀ ਦੀਆਂ ਤਿੰਨ ਟੀਮਾਂ ਵੱਖ-ਵੱਖ ਐਂਗਲ ਤੋਂ ਜਾਂਚ ਕਰ ਰਹੀਆਂ ਹਨ । ਪਰ ਪੁਲਿਸ ਉਸ ਕੈਬ ਡਰਾਈਵਰ ਦੀ ਪਛਾਣ ਕਰ ਰਹੀ ਹੈ ਜਿਸ ਨੇ ਕੌਸ਼ਲ ਦਾ ਫੋਨ ਚੁੱਕਿਆ ਸੀ ।