Punjab

ਕਿਸੇ ਨੂੰ ਵੀ ਸਿੱਖ ਕੌਮ ਦੇ ਨਾਅਰਿਆਂ ਤੋਂ ਨਹੀਂ ਹੋਣਾ ਚਾਹੀਦਾ ਇਤਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਮਨਾਈ ਗਈ। ਸਿੱਖ ਇਤਿਹਾਸਕਾਰ ਡਾ.ਸੁਖਪ੍ਰੀਤ ਸਿੰਘ ਉਧੋਕੇ, ਅਦਾਕਾਰ ਦੀਪ ਸਿੱਧੂ ਵੀ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਦੀਪ ਸਿੱਧੂ ਨੇ ਕਿਹਾ ਕਿ “ਸਾਡੇ ਆਤਮਿਕ ਸੋਮੇ ‘ਤੇ ਹਮਲਾ ਕੀਤਾ ਗਿਆ। ਜੂਨ 1984 ਵਿੱਚ ਸੰਗਤਾਂ ਅਤੇ ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। 37 ਸਾਲਾਂ ਬਾਅਦ ਵੀ ਘੱਲੂਘਾਰਾ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਲਈ ਸਿਆਸੀ ਸਿਸਟਮ ਜ਼ਿੰਮੇਵਾਰ ਹੈ। ਸਿਆਸੀ ਸਿਸਟਮ ਸਰਹੱਦਾਂ ’ਤੇ ਤਾਂ ਸਿੱਖਾਂ ਨੂੰ ਪੰਥ ਕੀ ਜੀਤ ਅਤੇ ਦੇਗ਼ ਤੇਗ਼ ਫਤਿਹ ਦੇ ਨਾਅਰੇ ਲਗਾਉਣ ਨੂੰ ਕਹਿੰਦਾ ਹੈ ਪਰ ਕਿਸਾਨ ਅੰਦੋਲਨ ਵਿੱਚ ਹੱਕ ਮੰਗਣ ‘ਤੇ ਉਨ੍ਹਾਂ ਹੀ ਲੋਕਾਂ ਨੂੰ ਅੱਤਵਾਦੀ ਦੱਸਦਾ ਹੈ।” ਦੀਪ ਸਿੱਧੂ ਨੇ ਕਿਹਾ ਕਿ ਮੈਂ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਕਿਸੇ ਨੂੰ ਵੀ ਸਿੱਖ ਕੌਮ ਦੇ ਨਾਅਰਿਆਂ ਤੋਂ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਿੱਚ ਯਕੀਨ ਕਰਦਾ ਹਾਂ।