ਬਿਉਰੋ ਰਿਪੋਰਟ : ਸਾਦਵੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਭਗੋੜੇ ਨਿਤਿਆਨੰਦ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ । ਨਿਤਿਆਨੰਦ ਨੇ ਕਿਹਾ ਹੈ ਕਿ ਉਹ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣਗੇ। ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਇਹ ਇਤਿਹਾਸਕ ਮੌਕਾ ਹੈ।
ਨਿਤਿਆਨੰਦ ਨੇ ਕਿਹਾ ਰਵਾਇਤੀ ਪ੍ਰਾਣ ਪ੍ਰਤਿਸ਼ਠਾ ਦੇ ਦੌਰਾਨ ਭਗਵਾਨ ਰਾਮ ਦੀ ਮੂਰਤੀ ਨੂੰ ਦੁਨੀਆ ਦੇ ਕਲਿਆਣ ਲਈ ਮੁਖ ਦੇਵਤਾ ਦੇ ਤੌਰ ‘ਤੇ ਸਥਾਪਤ ਕੀਤਾ ਜਾਵੇਗਾ । ਮੈਨੂੰ ਇਸ ਸਮਾਗਮ ਵਿੱਚ ਅਧਿਕਾਰਕ ਸੱਦਾ ਦਿੱਤਾ ਗਿਆ ਹੈ । ਕੈਲਾਸਾ ਵਿੱਚ ਵੀ ਇਸ ਦੌਰਾਨ ਜਸ਼ਨ ਹੋਵੇਗਾ । ਕੈਲਾਸਾ ਦੇ ਸਮੇਂ ਮੁਤਾਬਿਕ ਰਾਤ 9 ਵਜੇ ਮੰਦਰਾਂ ਵਿੱਚ ਭਗਵਾਨ ਰਾਮ ਦੀ ਪੂਜਾ ਹੋਵੇਗੀ। ਰਾਤ 11 ਵਜੇ ਅਖੰਡ ਰਾਮ ਜਾਪ ਹੋਵੇਗਾ।
ਨਿਤਿਆਨੰਦ ‘ਤੇ ਭਾਰਤ ਵਿੱਚ ਆਪਣੇ ਆਪਣੀ ਚੇਲੀ ਨਾਲ ਜ਼ਬਰ ਜਨਾਹ ਅਤੇ ਕਿਡਨੈਪਿੰਗ ਦਾ ਇਲਜ਼ਾਮ ਹੈ। 2019 ਵਿੱਚ ਉਹ ਦੇਸ਼ ਛੱਡ ਕੇ ਭੱਜ ਗਿਆ ਸੀ । ਉਸ ਨੇ ਆਪਣਾ ਦੁਵੀਪ ਵਸਾਉਣ ਅਤੇ ਇਸ ਨੂੰ ਵੱਖ ਦੇਸ਼ ਦਾ ਦਰਜਾ ਮਿਲਣ ਦਾ ਦਾਅਵਾ ਕੀਤਾ ਸੀ । ਹਾਲਾਂਕਿ ਹੁਣ ਤੱਕ ਇਸ ਦੁਵੀਪ ਅਤੇ ਦੇਸ਼ ਨੂੰ ਹੁਣ ਤੱਕ ਕਿਸੇ ਨੇ ਵੀ ਮਾਨਤਾ ਨਹੀਂ ਦਿੱਤੀ ਹੈ।
2019 ਭਾਰਤ ਛੱਡ ਕੇ ਕੈਲਾਸਾ ਭੱਜ ਗਿਆ
2010 ਵਿੱਚ ਨਿਤਿਆਨੰਦ ਦੀ ਇੱਕ ਚੇਲੀ ਨੇ ਉਸ ‘ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਇਆ ਸੀ। ਤਫਤੀਸ਼ ਦੇ ਬਾਅਦ 2019 ਵਿੱਚ ਗੁਜਰਾਤ ਪੁਲਿਸ ਨੇ ਕਿਹਾ ਸੀ ਕਿ ਨਿਤਿਆਨੰਦ ਦੇ ਆਸ਼ਰਮ ਵਿੱਚ ਬੱਚਿਆਂ ਨੂੰ ਕਿਡਨੈਪ ਕਰਕੇ ਰੱਖਿਆ ਜਾਂਦਾ ਸੀ। ਇਸ ਦੇ ਬਾਅਦ ਪੁਲਿਸ ਨੇ ਛਾਪਾ ਮਾਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ । ਆਸ਼ਰਮ ਵਿੱਚ ਬੱਚਿਆਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ । ਨਿਤਿਆਨੰਦ ਨੇ ਹਮੇਸ਼ਾ ਆਪਣੇ ਖਿਲਾਫ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ।
ਨਿਤਿਆਨੰਦ ਆਪਣੇ ਦੇਸ਼ ਕੈਲਾਸਾ ਨੂੰ ਅਸਲੀ ਹਿੰਦੂ ਰਾਸ਼ਟਰ ਹੋਣ ਦਾ ਦਾਅਵਾ ਕਰਦਾ ਹੈ । ਉਸ ਦੀ ਆਪਣੀ ਵੈੱਬਸਾਈਟ ਹੈ ਅਤੇ ਦੁਨੀਆ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਚੇਲੇ ਹਨ । ਇਕਾਡੋਰ ਦੇ ਨਜ਼ਦੀਕ ਇਸ ਦੁਵੀਪ ਦੀ ਭਾਰਤ ਤੋਂ ਦੂਰੀ ਤਕਰੀਬਨ 17 ਹਜ਼ਾਰ ਕਰੋੜ ਹੈ । ਵੈਸੇ ਤਾਂ ਕੈਲਾਸਾ ਵੈੱਬਸਾਈਟ ਦਾ ਦਾਅਵਾ ਹੈ ਕਿ ਦੁਨੀਆ ਵਿੱਚ ਉਸ ਦੇ ਦੇਸ਼ ਦੇ ਨਾਗਰਿਕਾਂ ਦੀ ਗਿਣਤੀ 2 ਕਰੋੜ ਹੈ । ਜਦਕਿ ਨਿਤਿਆਨੰਦ ਦੀ ਚੇਲੀ ਵਿਜੇ ਪ੍ਰਿਆ ਨਿਤਿਆਨੰਦ ਨੇ UN ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਅਬਾਦੀ 20 ਲੱਖ ਹੈ । ਉਸ ਨੇ ਐਲਾਨ ਕੀਤਾ ਹੈ ਕਿ 150 ਦੇਸ਼ਾਂ ਵਿੱਚ ਕੈਲਾਸਾ ਦੇ ਸਫਾਰਤਖਾਨੇ ਹਨ।