Poetry Punjab

ਕਿੰਨਾ ਗਰੀਬ ਹੋ ਗਿਆ ਪੰਜਾਬ, ਨੰਬਰ ਆਇਆ ਫਾਡੀ

ਬਿਉਰੋ ਰਿਪੋਰਟ –  ਨੀਤੀ ਆਯੋਗ ਨੇ Fiscal Health Index 2025 ਜਾਰੀ ਕੀਤਾ ਹੈ, ਜਿਸ ‘ਚ ਸਾਹਮਣੇ ਆਇਆ ਕਿ ਪੰਜਾਬ ਦੀ ਆਰਥਿਕ ਹਾਲਾਤ 18 ਸੂਬਿਆਂ ‘ਚੋਂ ਸਭ ਤੋਂ ਮਾੜੀ ਹੈ। ਇਹ ਰਿਪੋਰਟ ਵਿੱਤੀ ਸਾਲ 2022 ਤੇ 2023 ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ, ਜਿਸ ‘ਚ ਪਾਇਆ ਗਿਆ ਕਿ 18 ਸੂਬਿਆਂ ਦੀ ਸੂਚੀ ‘ਚ ਪੰਜਾਬ ਅਖੀਰਲੀ ਥਾਂ ਤੇ ਹੈ, ਇਹ ਰਿਪੋਰਟ ਨੀਤੀ ਆਯੋਗ ਵੱਲੋਂ ਖਰਚੇ ਦੀ ਗੁਣਵੱਤਾ, ਮਾਲੀਆ ਸੰਗ੍ਰਹਿ, ਕਰਜ਼ਾ, ਵਿੱਤੀ ਪਾਰਦਰਸ਼ਤਾ ਅਤੇ ਕਰਜ਼ਾ ਸਥਿਰਤਾ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ। ਹਾਲਾਂਕਿ, ਹਰਿਆਣਾ, ਕੇਰਲ, ਪੱਛਮੀ ਬੰਗਾਲ ਦੀ ਸਥਿਤੀ ਵੀ ਸਹੀ ਨਹੀਂ ਹੈ, ਹਰਿਆਣਾ 14ਵੇਂ, ਕੇਰਲ 15ਵੇਂ, ਪੱਛਮੀ ਬੰਗਾਲ 16ਵੇਂ ਅਤੇ ਆਂਧਰਾ ਪ੍ਰਦੇਸ਼ 17ਵੇਂ ਸਥਾਨ ‘ਤੇ ਹੈ। ਵਿਕਾਸ ਦੇ ਮਾਮਲੇ ਵਿੱਚ ਓਡੀਸ਼ਾ ਪਹਿਲੇ ਸਥਾਨ ‘ਤੇ ਬਣਿਆ, ਛੱਤੀਸਗੜ੍ਹ ਦੂਜੇ ਸਥਾਨ ‘ਤੇ, ਗੋਆ ਤੀਜੇ ਸਥਾਨ ‘ਤੇ ਅਤੇ ਝਾਰਖੰਡ ਚੌਥੇ ਸਥਾਨ ‘ਤੇ ਆਇਆ, ਹੈ ਤੇ  ਪੰਜਾਬ ਪਹਿਲਾ ਤੋਂ ਹੀ  ਮਾੜੇ ਵਿੱਤੀ ਹਾਲਾਤਾ ਚੋਂ ਲੰਘ ਰਿਹਾ ਹੈ ਤੇ ਅਜਿਹੀ ਹੋਰ ਰਿਪੋਰਟਾਂ ਪੰਜਾਬੀਆ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ – ਅੰਮ੍ਰਿਤਸਰ ਨੂੰ ਸੋਮਵਾਰ ਨੂੰ ਮਿਲ ਸਕਦਾ ਹੈ ਨਵਾਂ ਮੇਅਰ: ਨਿਗਮ ਹਾਊਸ ਦੀ ਬੁਲਾਈ ਗਈ ਮੀਟਿੰਗ