ਬਿਉਰੋ ਰਿਪੋਰਟ : ਭਾਰਤੀ ਬਾਜ਼ਾਰ ਵਿੱਚ suv ਦਾ ਕਰੇਜ਼ ਲਗਾਤਾਰ ਵੱਧ ਰਿਹਾ ਹੈ । ਇਸੇ ਲਈ ਨਵੀਂ ਸਸਤੀ suv ਦੀ ਡਿਮਾਂਡ ਵੀ ਲਗਾਤਾਰ ਵੱਧ ਰਹੀ ਹੈ। ਇਹ ਹੀ ਵਜ੍ਹਾ ਹੈ ਕਿ ਛੋਟੀ suv ਗੱਡੀਆਂ ਵੀ ਹੁਣ ਲਾਂਚ ਹੋ ਰਹੀਆਂ ਹਨ। ਜਾਪਾਨ ਦੀ ਕੰਪਨੀ ਨਿਸਾਨ ਭਾਰਤ ਵਿੱਚ ਨਿਸਾਨ ਮੈਗਨਾਇਟ (Nissan Magnite) ਨਾਂ ਨਾਲ suv ਨੂੰ ਵੇਚ ਰਿਹਾ ਹੈ । ਕੰਪਨੀ ਨੇ ਹੁਣ ਆਪਣੀ ਇਸ SUV ਨੂੰ ਅਪਡੇਟ ਕੀਤਾ ਹੈ । ਕੰਪਨੀ ਨੇ ਨਵੀਂ ਮੈਗਨਾਇਟ ਦੀ ਸਟੈਂਡੇਟ ਸੇਫਟੀ ਫੀਚਰਸ ਨੂੰ ਅਪਡੇਟ ਕੀਤਾ ਹੈ । ਹੁਣ ਮੈਗਨਾਇਟ ਦੇ ਸਾਰੇ ਵੈਰੀਐਂਟ ਵਿੱਚ ਵਹੀਕਲ ਡਾਇਨਮਿਕ ਕੰਟਰੋਲ (vdc), ਹਿਲ ਸਟਾਰਟ ਅਸਿਸਟ (HSA), ਟਰੈਕਸ਼ਨ ਕੰਟਰੋਲ ਸਿਸਟਮ (TCS), ਹਾਇਡ੍ਰੋਲਿਕ ਬ੍ਰੇਕ ਅਸਿਸਟ (HBA) ਅਤੇ ਟਾਇਰ ਪਰੈਸ਼ਰ ਮਾਨਿਟਰਿੰਗ ਸਿਸਟਮ (TPMS) ਵਰਗੇ ਸੇਫਟੀ ਫੀਚਰ ਮਿਲਣਗੇ । ਇਸ ਤੋਂ ਇਲਾਵਾ EBD ਦੇ ਨਾਲ SBS,ਡਬਲ ਫਰੰਟ ਏਅਰ ਬੈਗ,ਰੀਅਰ ਪਾਰਕਿੰਗ ਸੈਂਸਰ ਅਤੇ ਫਰੰਡ ਸੀਟ ਬੈਲਟ ਰਿਮਾਇੰਡਰ ਵਰਗੇ ਸੇਫਟੀ ਫੀਚਰ ਹਨ ।
ਇਹ ਹੈ ਕੀਮਤ
ਨਿਸਾਨ ਮੈਗਨਾਇਟ ਵਿੱਚ ਐਂਟਰੀ ਲੈਵਲ XE ਵੈਰੀਐਂਟ ਦੀ ਕੀਮਤ 6 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ ਟਾਪ ਐਂਡ XV ਟਰਬੋ ਪ੍ਰੀਮੀਅਰ (O) ਡੂਅਲ ਟੋਨ ਮਾਡਲ ਦੇ ਲਈ 10.94 ਲੱਖ ਰੁਪਏ ਤੱਕ ਹੈ । ਸੇਫਟੀ ਦੇ ਲਈ ਰੇਂਜ ਟਾਪਿੰਗ ਵੈਰੀਐਂਟ ਵਿੱਚ ISOFIX ਚਾਇਲਡ ਸੀਟ ਐਂਕਰ ਰੇਜ, 360- ਡਿਗਰੀ ਕੈਮਰਾ,ਐਂਟੀ ਥੈਫਟ ਅਲਾਰਮ,ਸਪੀਡ ਸੈਂਸਿੰਗ ਡੋਰ ਲਾਕ,ਐਮਪੈਕਟ ਸੈਂਸਿੰਗ ਅਨਲਾਕ ਵਰਗੇ ਫੀਚਰ ਹਨ ।
4 ਸਟਾਰ ਸੇਫਟੀ ਰੈਂਕਿੰਗ
ਫਰਵਰੀ ਵਿੱਚ ਇਸ SUV ਦਾ ਗਲੋਬਲ NCAP ਦਾ ਕਰੈਸ਼ ਟੈਸਟ ਹੋਇਆ ਸੀ । ਜਿਸ ਵਿੱਚ ਨਿਸਾਨ ਮੈਗਨਾਇਟ ਨੂੰ ਐਡਲਟ ਪੈਸੇਂਜਰ ਪ੍ਰੋਟੈਕਸਨ ਦੇ ਲਈ 4 ਸਟਾਰ ਅਤੇ ਚਾਇਲਡ ਆਕਯੂਪੇਂਟ ਪ੍ਰੋਟੇਕਸ਼ਨ ਦੇ ਲ਼ਈ 2 ਸਟਾਰ ਮਿਲੇ ਸਨ।
ਇੰਜਣ ਅਤੇ ਪਾਵਰ
ਨਿਸਾਨ ਮੈਗਨਾਇਟ ਨੂੰ ਭਾਰਤ ਵਿੱਚ 2 ਇੰਜਣ ਦੇ ਨਾਲ ਵੇਚਿਆ ਜਾਂਦਾ ਹੈ । ਪਹਿਲਾ 1.0- ਲੀਟਰ ਤਿੰਨ ਸਿਲੰਡਰ ਪੈਟਰੋਲ ਇੰਜਣ । ਜੋ ਕਿ 72 PS ਦੀ ਪਾਵਰ ਅਤੇ 96 NM ਦਾ ਪੀਕ ਟਰਾਕ ਦਿੰਦਾ ਹੈ । ਦੂਜਾ ਇੰਜਣ 1.0-ਲੀਟਰ ਤਿੰਨ ਸਿਲੰਡਰ ਟਰਬੋ ਪੈਟਰੋਲ ਇੰਜਣ ਹੈ ਜੋ 100 PS ਪਾਵਰ ਅਤੇ 160 NM ਟਾਰਕ ਪੈਦਾ ਕਰਦਾ ਹੈ ।