ਬਿਉਰੋ ਰਿਪੋਰਟ: ਕੋਲਕਾਤਾ ਦੇ ਆਰਜੀ ਮੈਡੀਕਲ ਕਾਲਜ ਵਿੱਚ ਟ੍ਰੇਨੀ ਡਾਕਟਰ ਨਾਲ ਜ਼ਬਰਜਨਾਹ ਅਤੇ ਕਤਲ ਦੇ ਵਿਰੋਧੀ ਵਿੱਚ ਰੈਜੀਟੈਂਡ ਡਾਕਟਰਾਂ ਨੇ ਮੁੜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਵਿੱਚ ਭੰਨ-ਤੋੜ ਦੇ ਬਾਅਦ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਸਿਹਤ ਮੁਲਾਜ਼ਮਾਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਹੀ ਹੈ।
ਦਰਅਸਲ 14 ਅਗਸਤ ਦੀ ਰਾਤ ਨੂੰ ਮੈਡੀਕਲ ਕਾਲਜ ਵਿੱਚ 1 ਹਜ਼ਾਰ ਲੋਕਾਂ ਦੀ ਭੀੜ ਐਮਰਜੈਂਸੀ ਵਾਰਡ ਵਿੱਚ ਵੜ ਗਈ ਅਤੇ ਮਸ਼ੀਨਾਂ ਨੂੰ ਚੁੱਕੇ ਸੁੱਟਣਾ ਸ਼ੁਰੂ ਕਰ ਦਿੱਤਾ ਫਰਨੀਚਰ ਭੰਨ ਦਿੱਤਾ, CCTV ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ। ਭੀੜ ਨੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਤੋੜਿਆ ਹੈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਕ੍ਰਾਈਮ ਸੀਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜੋ ਲੋਕ ਫੇਕ ਨਿਊਜ਼ ਚੱਲਾ ਰਹੇ ਹਨ ਉਨ੍ਹਾਂ ਦੇ ਖਿਲਾਫ ਐਕਸ਼ਨ ਹੋਵੇਗਾ। BJP ਅਤੇ TMC ਨੇ ਇਕ ਦੂਜੇ ਤੇ ਦੰਗਾ ਕਰਨ ਵਾਲਿਆਂ ਨੂੰ ਭੇਜਣ ਦਾ ਇਲਜ਼ਾਮ ਲਗਾਇਆ ਹੈ।
ਉੱਧਰ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਵੀਰਵਾਰ ਨੂੰ ਕੋਲਕਾਤਾ ਪੁਲਿਸ ਨੂੰ ਨਿਸ਼ਾਨਾ ਬਣਾਇਆ ਅਤੇ ਪੁਲਿਸ ਦੇ ਇੱਕ ਹਿੱਸੇ ‘ਤੇ ਸਿਆਸੀਕਰਨ ਅਤੇ ਅਪਰਾਧੀਕਰਨ ਦਾ ਦੋਸ਼ ਲਗਾਇਆ। ਸੀਵੀ ਆਨੰਦ ਬੋਸ ਨੇ ਵੀਰਵਾਰ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਦਾ ਦੌਰਾ ਕੀਤਾ ਜਦੋਂ ਭੀੜ ਨੇ ਹਸਪਤਾਲ ਦੇ ਕੁਝ ਹਿੱਸਿਆਂ ਵਿੱਚ ਭੰਨਤੋੜ ਕੀਤੀ, ਰਾਜਪਾਲ ਨੇ ਕਿਹਾ “ਮੈਂ ਜੋ ਦੇਖਿਆ, ਜੋ ਮੈਂ ਸੁਣਿਆ, ਜੋ ਮੈਨੂੰ ਦੱਸਿਆ ਗਿਆ। ਇੱਥੇ ਜੋ ਘਟਨਾ ਵਾਪਰੀ, ਉਹ ਹੈਰਾਨ ਕਰਨ ਵਾਲੀ, ਹਿਲਾ ਦੇਣ ਵਾਲੀ ਅਤੇ ਨਿੰਦਣਯੋਗ ਹੈ। ਇਹ ਬੰਗਾਲ, ਭਾਰਤ ਅਤੇ ਮਨੁੱਖਤਾ ਲਈ ਸ਼ਰਮ ਵਾਲੀ ਗੱਲ ਹੈ।”