‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਗੈਰ-ਸਰਕਾਰੀ ਅਹੁਦੇਦਾਰ ਅਸਤੀਫਾ ਦੇ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਤੋਂ ਅਸਤੀਫਾ ਦੇ ਚੁੱਕੇ ਅਹੁਦੇਦਾਰਾਂ ਵਿਚ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਪਨਕੋਫੈੱਡ ਦੇ ਚੇਅਰਮੈਨ ਅਵਤਾਰ ਸਿੰਘ ਤੇ ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਵੀ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (ਪੀਐਸਆਈਈਸੀ) ਦੇ ਡਾਇਰੈਕਟਰ ਹਰਮੇਸ਼ ਚੰਦਰ, ਇਨਫੋਟੈੱਕ ਦੇ ਉਪ ਚੇਅਰਮੈਨ ਕਾਰਤਿਕ ਵਡੇਰਾ, ਡਾਇਰੈਕਟਰ ਮਨਜੀਤ ਸਿੰਘ ਸਰੋਆ, ਸਤੀਸ਼ ਕਾਂਸਲ, ਸੁਰਜੀਤ ਸਿੰਘ ਭੂਨ ਤੇ ਡਾ. ਨਰੇਸ਼ ਪਰੂਥੀ ਵੀ ਅਸਤੀਫਾ ਦੇ ਚੁੱਕੇ ਹਨ।
Punjab
ਮਾਨ ਦੀ ਸ ਰਕਾਰ ਬਣਨ ਤੋਂ ਬਾਅਦ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਅਹੁਦੇਦਾਰਾਂ ਨੇ ਦਿੱਤੇ ਅਸਤੀਫੇ
- March 30, 2022

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
