ਬਿਊਰੋ ਰਿਪੋਰਟ : ਗਰੀਬੀ ਆਦਮੀ ਨੂੰ ਲਾਚਾਰ ਨਹੀਂ ਕਰਦੀ ਹੈ । ਜੇਕਰ ਕੁਝ ਕਰਨ ਦੀ ਚਾਹ ਅਤੇ ਹੱਥ ਵਿੱਚ ਹੁਨਰ ਹੋਵੇ ਤਾਂ ਰਾਹ ਆਪਣੇ ਆਪ ਹੀ ਬਣ ਜਾਂਦੀ ਹੈ । ਮੁੰਬਈ ਦੇ ਨਿਲੇਸ਼ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ । ਨਿਲੇਸ਼ 2009 ਵਿੱਚ ਮਹਾਰਾਸ਼ਟਰਾ ਦੇ ਰਾਏਗੜ੍ਹ ਤੋਂ ਮੰਬਈ ਆਇਆ ਸੀ । ਪਿਉ ਸ਼ਰਾਬ ਦਾ ਆਦੀ ਸੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜਣੇ ਪੈਂਦੇ ਸਨ । ਮਾਂ ਬਿਮਾਰ ਹੋਈ ਤਾਂ ਡਾਕਟਰਾਂ ਨੇ ਕਿਹਾ ਕਿ ਮਾਂ ਨੂੰ ਜ਼ਿੰਦਾ ਰੱਖਣਾ ਹੈ ਤਾਂ ਕੰਮ ਬੰਦ ਕਰਵਾਉ । ਨਿਲੇਸ਼ 9 ਸਾਲ ਦਾ ਸੀ ਸਕੂਲ ਵਿੱਚ ਚਾਕ ਦੇ ਨਾਲ ਅਕਸਰ ਸਕੈਚ ਬਣਾਉਂਦਾ ਸੀ । ਘਰ ਦੀ ਦਾਲ ਰੋਟੀ ਚਲਾਉਣ ਦੇ ਲਈ ਸਕੂਲ ਛੱਡਣਾ ਪਿਆ ਅਤੇ 2 ਸ਼ਿਫਟਾਂ ਵਿੱਚ ਕੰਮ ਕਰਨ ਲੱਗਿਆ । ਪਰ ਉਸ ਨੇ ਆਪਣਾ ਪੈਸ਼ਨ ਪੇਂਟਿੰਗ ਨਹੀਂ ਛੱਡੀ । ਇਸ ਦੌਰਾਨ ਉਸ ਦੀ ਮੁਲਾਕਾਤ ਰਤਨ ਟਾਟਾ ਨਾਲ ਹੋਈ ਅਤੇ ਉਹ ਉਸ ਦੀ ਪੇਂਟਿੰਗ ਤੋਂ ਕਾਫੀ ਪ੍ਰਭਾਵਿਤ ਹੋਏ।
ਰਤਨ ਟਾਟਾ ਨੇ ਦਿੱਤਾ ਚੈੱਕ
ਨਿਲੇਸ਼ ਨੇ ਘਰ ਚਲਾਉਣ ਦੇ ਲਈ ਕਈ ਥਾਵਾਂ ‘ਤੇ ਕੰਮ ਕੀਤਾ। ਇਸ ਦੌਰਾਨ ਉਹ ਇੱਕ ਹੋਟਲ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਨੇ ਇੱਕ ਗ੍ਰਾਹਕ ਦਾ ਸਕੈਚ ਤਿਆਰ ਕੀਤਾ। ਪਹਿਲਾਂ ਤਾਂ ਉਸ ਦੇ ਸੀਨੀਅਰ ਨੇ ਉਸ ਨੂੰ ਡਾਂਟਿਆ ਪਰ ਜਦੋਂ ਉਸ ਦਾ ਸਕੈਚ ਵੇਖਿਆ ਤਾਂ ਉਹ ਖੁਸ਼ ਹੋਇਆ ਅਤੇ ਉਸ ਨੂੰ ਕਿਹਾ ਕਿ ਉਹ ਕੁਝ ਲੋਕਾਂ ਨੂੰ ਜਾਣ ਦਾ ਹੈ ਜੋ ਉਸ ਦੀ ਪੇਂਟਿੰਗ ਖਰੀਦ ਸਕਦੇ ਹਨ । ਨਿਲੇਸ਼ ਦੀਆਂ ਪੇਂਟਿੰਗਾਂ ਵਿਕਨੀ ਸ਼ੁਰੂ ਹੋ ਗਈਆਂ । ਨਿਲੇਸ਼ ਰਤਨ ਟਾਟਾ ਤੋਂ ਕਾਫ਼ੀ ਪ੍ਰਭਾਵਿਤ ਸੀ । ਉਸ ਨੇ ਉਨ੍ਹਾਂ ਦੀ ਕਈ ਪੇਂਟਿੰਗ ਬਣਾਇਆ 2017 ਵਿੱਚ ਉਹ ਪੇਂਟਿੰਗ ਲੈਕੇ ਰਤਨ ਟਾਟਾ ਦੇ ਘਰ ਦੇ ਬਾਹਰ ਖੜਾ ਰਿਹਾ ਪਰ ਅੰਦਰ ਨਹੀਂ ਜਾ ਸਕਿਆ । 2018 ਵਿੱਚ ਕਿਸੇ ਦੀ ਸਿਫਾਰਿਸ਼ ਨਾਲ ਉਹ ਰਤਨ ਟਾਟਾ ਨੂੰ ਮਿਲਿਆ ਤਾਂ ਉਸ ਨੇ ਆਪਣੇ ਵੱਲੋਂ ਬਣਾਈ ਹੋਈ ਵੱਡੀ ਪੇਂਟਿੰਗ ਵਿਖਾਈ । ਉਸ ਨੇ ਦੱਸਿਆ ਕਿ ਉਹ ਹੋਰ ਵੱਡੀ ਪੇਂਟਿੰਗ ਬਣਾਉਣਾ ਚਾਉਂਦਾ ਸੀ ਪਰ ਉਸ ਦਾ ਘਰ ਇੰਨਾਂ ਛੋਟਾ ਸੀ ਕਿ ਉਸ ਤੋਂ ਵੱਡੀ ਪੇਂਟਿੰਗ ਨਹੀਂ ਬਣਾ ਸਕਦਾ ਸੀ। ਰਤਨ ਟਾਟਾ ਨੇ ਬੰਦ ਲਿਫਾਫੇ ਵਿੱਚ ਇੱਕ ਚੈੱਕ ਉਸ ਨੂੰ ਦਿੱਤਾ ਅਤੇ ਕਿਹਾ ਇਸ ਨਾਲ ਘਰ ਖਰੀਦ ਲਏ ਅਤੇ ਹੋਰ ਪੇਂਟਿੰਗ ਬਣਾਏ ਪਰ ਨਿਲੇਸ਼ ਨੇ ਰਤਨ ਟਾਟਾ ਦਾ 70 ਲੱਖ ਦਾ ਚੈੱਕ ਵਾਪਸ ਕਰ ਦਿੱਤਾ । ਅਤੇ ਕਿਹਾ ਕਿ ਉਸ ਨੂੰ ਕੰਮ ਦੇਣ,ਉਹ ਮਿਹਨਤ ਦੀ ਕਮਾਈ ਕਰਨਾ ਚਾਉਂਦਾ ਹੈ। ਰਤਨ ਟਾਟਾ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਟੀਮ ਉਸ ਦੇ ਲਈ ਕੰਮ ਲਭੇਗੀ ਅਤੇ ਉਸ ਨਾਲ ਸੰਪਰਕ ਕਰੇਗੀ ।
ਹੋਟਲ ਤਾਜ ਵਿੱਚ ਨਿਲੇਸ਼ ਦੀ ਪੇਂਟਿੰਗ ਲੱਗੀਆਂ
ਭਾਸਕਰ ਵਿੱਚ ਛੱਪੀ ਰਿਪੋਰਟ ਦੇ ਮੁਤਾਬਿਕ ਹੋਟਲ ਤਾਜ ਵਿੱਚ ਰਤਨ ਟਾਟਾ ਨੇ ਨਿਲੇਸ਼ ਦੀਆਂ ਪੇਂਟਿੰਗ ਦੀ ਪ੍ਰਦਰਸ਼ਨੀ ਲਗਵਾਈ ਪਰ ਉਸ ਦੀ ਪੇਂਟਿੰਗ ਨਹੀਂ ਵਿੱਕ ਸਕੀਆਂ। ਫਿਰ ਕੋਵਿਡ ਦੇ ਬਾਅਦ ਉਸ ਨੇ ਮੁੜ ਤੋਂ ਰਤਨ ਟਾਟਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹ ਹੁਣ ਤੱਕ ਕਾਮਯਾਬ ਨਹੀਂ ਹੋਇਆ ਹੈ । ਉਸ ਦਾ ਕਹਿਣਾ ਕਿ ਸ਼ਾਇਦ ਰਤਨ ਟਾਟਾ ਦੀ ਟੀਮ ਉਸ ਨੂੰ ਨਹੀਂ ਮਿਲਵਾਉਣਾ ਨਹੀਂ ਚਾਉਂਦੀ ਹੈ ਪਰ ਉਸ ਨੇ ਉਮੀਦ ਨਹੀਂ ਛੱਡੀ ਹੈ। 30 ਸਾਲ ਦਾ ਨਿਲੇਸ਼ ਪੇਂਟਿੰਗ ਤੋਂ 40 ਤੋਂ 50 ਹਜ਼ਾਰ ਤੱਕ ਕਮਾ ਲੈਂਦਾ ਹੈ। ਨਿਲੇਸ਼ ਨੇ ਕਈ ਫਿਲਮੀ ਸਿਤਾਰਿਆਂ ਦੀ ਪੇਂਟਿੰਗ ਬਣਾਈ ਹੈ ਜਿਸ ਵਿੱਚ ਸਲਮਾਨ ਅਤੇ ਸ਼ਾਰੂਖ ਖ਼ਾਨ ਸ਼ਾਮਲ ਹੈ । ਉਸ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਆਪਣੀ ਪੇਂਟਿੰਗ ਜ਼ਰੂਰ ਉਨ੍ਹਾਂ ਨੂੰ ਵਿਖਾਉਣਗੇ। ਜ਼ਿੰਦਗੀ ਵਿੱਚ ਇੰਨੀਆਂ ਤਕਲੀਫਾ ਵੇਖਣ ਦੇ ਬਾਵਜੂਦ ਨਿਲੇਸ਼ ਨੇ ਹਾਰ ਨਹੀਂ ਮਨੀ ਹੈ । ਹੁਣ ਵੀ ਉਸ ਨੂੰ ਆਪਣੀ ਕਾਬਲੀਅਤ ‘ਤੇ ਯਕੀਨ ਹੈ ।