Punjab

ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ‘ਤੇ ਬੋਲਣ ਵਾਲਾ ਨਿਹੰਗ ਸਾਹਮਣੇ ਆਇਆ !

ਬਿਉਰੋ ਰਿਪੋਰਟ :ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ‘ਤੇ ਚੜ ਕੇ ਮਰਿਆਦਾ ਭੰਗ ਕਰਨ ਵਾਲਾ ਨਿਹੰਗ ਸੁਖਚੈਨ ਸਿੰਘ ਹੁਣ ਸਾਹਮਣੇ ਆਇਆ ਹੈ। ਉਸ ਨੇ ਨਿਹੰਗ ਸਿੱਖ ਜਥੇਬੰਦੀਆਂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੀ ਗੱਲ ਸੁਣਨ ਲਈ ਕਈ ਗਿਆ ਹੈ । ਸੁਖਚੈਨ ਸਿੰਘ ਨੇ ਕਿਹਾ ਮੈਨੂੰ ਸੁਣਿਆ ਜਾਣਾ ਚਾਹੀਦਾ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਸੀ । ਮੈਨੂੰ ਕਿਹਾ ਜਾ ਰਿਹਾ ਹੈ ਮੈ ਬੈਰੂਪੀਆ ਹਾਂ । ਮੈਂ ਸਮਝ ਦਾ ਹਾਂ ਕਿ ਮੇਰੇ ਵੱਲੋਂ ਮਰਿਆਦਾ ਦਾ ਪਾਲਨ ਕਰਨ ਵੇਲੇ ਗ਼ਲਤੀ ਹੋਈ ਹੈ। ਪਰ ਮੇਰੀ ਪੁਰਾਤਮ ਸਿੰਘਾਂ ਵਾਗੂ ਸੋਚ ਹੈ,ਸਾਡਾ ਜਥੇਦਾਰ ਅਜਿਹਾ ਹੋਵੇ ਜਿਸ ਦੀ ਕੋਈ ਆਪਣੀ ਇੱਛਾ ਨਾ ਹੋਵੇ ਜੋ ਤਖ਼ਤ ਦੇ ਲਾਇਕ ਹੋਏ ਅਤੇ ਉਹ ਹੀ ਉਸ ‘ਤੇ ਰਾਜ ਕਰ ਸਕਦਾ ਹੈ ।

ਨਿਹੰਗ ਸੁਖਚੈਨ ਸਿੰਘ ਨੇ ਕਿਹਾ ਬੰਦੀ ਛੋੜ ਦਿਹਾੜੇ ‘ਤੇ ਉਸ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੀ ਰੂਹ ਵੇਖੀ ਸੀ ਜਿੰਨਾਂ ਨੇ ਜਥੇਦਾਰ ਰਹਿੰਦੇ ਹੋਏ ਮਰਿਆਦਾ ਨੂੰ ਕਾਇਮ ਰੱਖਿਆ । ਜਿਸ ਤੋਂ ਬਾਅਦ ਮਹਾਰਾਜ ਨੇ ਉਸ ਦੇ ਅੰਦਰ ਅਜਿਹੀ ਭਾਵਨਾ ਜਗਾਈ ਕਿ ਉਸ ਨੂੰ ਲੱਗਿਆ ਕਿ ਉਹ ਸੰਗਤ ਨੂੰ ਦੱਸੇ,ਮੈਂ ਗੁਰੂ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਆਪਣੀ ਆਵਾਜ਼ ਚੁੱਕੀ ਹੈ ਅਤੇ ਸੰਗਤ ਨੂੰ ਦੱਸਿਆ ਹੈ । ਮੈਨੂੰ ਅਕਾਲ ਪੁਰਖ ਨੇ ਸੱਚ ਦੇ ਪਹਿਰਾ ਦੇਣ ਦਾ ਹੁਕਮ ਦਿੱਤਾ ਸੀ । ਜੇਕਰ ਮੇਰੀ ਭਾਵਨਾ ਗ਼ਲਤ ਹੈ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਮੈਨੂੰ ਜੋ ਵੀ ਸਜਾ ਦੇਣਾ ਚਾਹੁੰਦਾ ਹੈ ਮੈਂ ਤਿਆਰ ਹਾਂ ਪਰ ਮੈਨੂੰ ਇੱਕ ਵਾਰ ਸੁਣਿਆ ਜਾਵੇ । ਪਰ ਨਿਹੰਗ ਸੁਖਚੈਨ ਸਿੰਘ ਨੇ ਆਪਣੀ ਸਫ਼ਾਈ ਵਿੱਚ ਇਹ ਨਹੀਂ ਦੱਸਿਆ ਕਿ ਉਹ ਕਿਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੇਖਣਾ ਚਾਹੁੰਦਾ ਹੈ ਕਿਸ ਵਿੱਚ ਉਸ ਨੂੰ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਨਜ਼ਰ ਆਇਆ ਅਤੇ ਉਸ ਨੇ ਮੌਜੂਦਾ ਜਥੇਦਾਰ ਦੀ ਕਾਬਲੀਅਤ ਨੂੰ ਲੈਕੇ ਕਿਹੜੇ ਸ਼ੰਕੇ ਹਨ ।

11 ਨਵੰਬਰ ਨੂੰ ਬੰਦੀ ਛੋੜ ਦਿਹਾੜੇ ਮੌਕੇ ਸੁਖਚੈਨ ਸਿੰਘ ਵੱਲੋਂ ਬਿਨਾਂ ਇਜਾਜ਼ਤ ਸ਼੍ਰੀ ਅਕਾਲ ਤਖ਼ਤ ਦੀ ਫ਼ਸੀਲ ‘ਤੇ ਬੋਲਣ ਦੀ ਸ਼ਿਕਾਇਤ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਥੇਦਾਰ ਸਾਹਿਬ ਅਤੇ ਐੱਸਜੀਪੀਸੀ ਨੂੰ ਕੀਤਾ ਸੀ । ਅਕਾਲੀ ਆਗੂ ਨੇ ਦਾਅਵਾ ਕੀਤਾ ਸੀ ਕਿ ਨਿਹੰਗ ਸੁਖਚੈਨ ਸਿੰਘ ਨਿਹੰਗ ਜਥੇਬੰਦੀਆਂ ਵਿੱਚੋਂ ਜਥੇਦਾਰ ਨਿਯੁਕਤ ਕਰਨ ਦੀ ਕਹਿ ਰਿਹਾ ਸੀ । ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਲਈ ਕਿਹਾ ਸੀ । ਅਗਲੇ ਦਿਨ ਬੁੱਢਾ ਦਲ ਦੇ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਅਤੇ ਉਨ੍ਹਾਂ ਨੇ ਨਿਹੰਗ ਦਾ ਨਾਂ ਸੁਖਚੈਨ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਲਈ ਕਹਿਣਗੇ ਜੇਕਰ ਉਹ ਪੇਸ਼ ਨਹੀਂ ਹੋਇਆ ਤਾਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਉਸ ਦੇ ਖ਼ਿਲਾਫ਼ ਜਿਹੜੀ ਵੀ ਕਾਰਵਾਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ।