Punjab

ਕੁੱਲੜ੍ਹ ਪੀਜ਼ਾ ਕੱਪਲ ਮੁੜ ਵਿਵਾਦਾਂ ‘ਚ ! ਨਿਹੰਗਾਂ ਨੇ ਪਾਇਆ ਘੇਰਾ,3 ਦਿਨਾਂ ਦੀ ਦਿੱਤੀ ਚਿਤਾਵਨੀ

ਬਿਉਰੋ ਰਿਪੋਰਟ – ਕੁੱਲੜ੍ਹ ਪੀਜ਼ਾ (kulad pizza Viral Couple) ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਿਆ ਹੈ । ਪੀਜ਼ਾ ਕੱਪਲ ਦੀ ਦੁਕਾਨ ‘ਤੇ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ (Buddha Dal) ਆਪਣੇ ਸਾਥੀਆਂ ਦੇ ਨਾਲ ਪਹੁੰਚ ਗਏ । ਨਿਹੰਗਾਂ ਦੇ ਵੱਲੋਂ ਪੀਜ਼ਾ ਕੱਪਲ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਦੇ ਖਿਲਾਫ ਜਮਕੇ ਭੜਾਸ ਕੱਢੀ ਅਤੇ ਚਿਤਾਵਨੀ ਦਿੱਤੀ ਕਿ ਉਹ ਆਪਣੇ ਸਾਰੇ ਵੀਡੀਓ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦੇਣ ਨਹੀਂ ਤਾਂ ਪੱਗ ਨੂੰ ਬਦਨਾਮ ਨਾ ਕਰਨ ਅਤੇ ਉਸ ਨੂੰ ਉਤਾਰ ਕੇ ਜੋ ਮਰਜ਼ੀ ਕਰਨ । ਨਿਹੰਗ ਸਿੰਘਾਂ ਨੇ ਕਿਹਾ ਪੀਜ਼ਾ ਕੱਪਲ ਦੀ ਵਜ੍ਹਾ ਕਰਕੇ ਸਿੱਖਾਂ ਦੀ ਬਦਨਾਮੀ ਹੁੰਦੀ ਹੈ । ਉਧਰ ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ ।

ਉਧਰ SHO ਨੇ ਕਿਹਾ ਉੱਚ ਅਧਿਕਾਰੀਆਂ ਦੇ ਨਾਲ ਸਹਿਜ ਅਰੋੜਾ ਦੀ ਮੀਟਿੰਗ ਕਰਵਾਈ ਜਾਵੇਗੀ । ਨਿਹੰਗਾਂ ਨੇ ਕਿਹਾ ਜੇਕਰ 3 ਦਿਨਾਂ ਦੇ ਅੰਦਰ ਵੀਡੀਓ ਡਿਲੀਟ ਨਹੀਂ ਹੋਏ ਤਾਂ ਮੁੜ ਤੋਂ ਉਹ ਪੀਜ਼ਾ ਕੱਪਲ ਦੀ ਦੁਕਾਨ ‘ਤੇ ਆਉਣਗੇ । ਸਹਿਜ ਅਰੋੜਾ ਵੱਲੋਂ ਕੁਝ ਦਿਨ ਪਹਿਲਾਂ ਮੰਗੂ ਮੱਠ ਵੱਲੋਂ ਪੈਸੇ ਲੈਣ ਦਾ ਇਲਜ਼ਾਮ ਲਗਾਇਆ ਗਿਆ ਸੀ । ਬੱਢਾ ਦਲ ਦੇ ਨਿਹੰਗ ਮਾਨ ਸਿੰਘ ਨੇ ਕਿਹਾ ਅਸੀਂ ਕੋਈ ਪੈਸਾ ਨਹੀਂ ਮੰਗ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਬਰਬਾਦ ਨਾ ਹੋਣ ।

ਨਿਹੰਗਾਂ ਨੇ ਸਹਿਜ ਅਰੋੜਾ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੈਅ ਸਮੇਂ ਦੇ ਅੰਦਰ ਵੀਡੀਓ ਡਿਲੀਟ ਨਹੀਂ ਹੋਏ ਤਾਂ ਭਾਵੇ ਉਹ ਪੁਲਿਸ ਨੂੰ ਬੁਲਾ ਲੈਣ ਅਸੀਂ ਸਖਤ ਐਕਸ਼ਨ ਲੈਣ ਲਈ ਮਜ਼ਬੂਰ ਹੋ ਜਾਵਾਂਗੇ । ਨਿਹੰਗ ਜਥੇਬੰਦੀਆਂ ਨੇ ਕਿਹਾ SHO ਨੇ ਸਾਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਸਹਿਜ ਅਰੋੜਾ ਖਿਲਾਫ ਕਾਰਵਾਈ ਕਰਨਗੇ ।