The Khalas Tv Blog Punjab ਗੁਰਦਾਸਪੁਰ ‘ਚ ਨਵੀਂ ਚਰਚ ਦੀ ਉਸਾਰੀ ਖਿਲਾਫ਼ ਨਿਹੰਗ ਲਾਮਬੰਦ !ਮੌਕੇ ‘ਤੇ ਪਹੁੰਚੀ ਵੱਡੀ ਗਿਣਤੀ ਵਿੱਚ ਪੁਲਿਸ
Punjab

ਗੁਰਦਾਸਪੁਰ ‘ਚ ਨਵੀਂ ਚਰਚ ਦੀ ਉਸਾਰੀ ਖਿਲਾਫ਼ ਨਿਹੰਗ ਲਾਮਬੰਦ !ਮੌਕੇ ‘ਤੇ ਪਹੁੰਚੀ ਵੱਡੀ ਗਿਣਤੀ ਵਿੱਚ ਪੁਲਿਸ

ਬਿਉਰੋ ਰਿਪੋਰਟ : ਗੁਰਦਾਸਪੁਰ ਅਤੇ ਪਠਾਨਕੋਟ ਅਜਿਹਾ ਇਲਾਕਾ ਹੈ ਜਿੱਥੇ ਸਭ ਤੋਂ ਵੱਧ ਗਿਣਤੀ ਵਿੱਚ ਸਿੱਖ ਭਾਈਚਾਰੇ ਨੂੰ ਇਸਾਈ ਬਣਾਇਆ ਜਾ ਰਿਹਾ ਹੈ । ਜਿਸ ਦਾ ਵਿਰੋਧ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ । ਹੁਣ ਡੇਰਾ ਬਾਬਾ ਨਾਨਕ ਵਿੱਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ । ਨਿਹੰਗ ਜਥੇਬੰਦੀਆਂ ਅਤੇ ਇਸਾਈ ਭਾਈਚਾਰਾ ਇੱਕ ਵਾਰ ਮੁੜ ਤੋਂ ਆਹਮੋ-ਸਾਹਮਣੇ ਆ ਗਏ । ਇਹ ਵਿਵਾਦ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿਕਕੋਸਰਾ ਦੀ ਇੱਕ ਚਰਚ ਦੀ ਉਸਾਰੀ ਨੂੰ ਲੈਕੇ ਸ਼ੁਰੂ ਹੋਇਆ। ਸਿੱਖ ਭਾਈਚਾਰਾ ਇਸ ਚਰਚ ਦਾ ਵਿਰੋਧ ਕਰ ਰਿਹਾ ਸੀ ਅਤੇ ਕੰਮ ਨੂੰ ਰੋਕ ਦਿੱਤਾ ਗਿਆ । ਜਿਸ ਤੋਂ ਬਾਅਦ ਦੋਵੇ ਭਾਈਚਾਰੇ ਦੇ ਆਗੂ ਇਕੱਠੇ ਹੋਏ । ਮਾਮਲਾ ਤਣਾਅ ਪੂਰਨ ਹੋ ਗਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ ।

ਸਥਾਨਕ ਲੋਕਾਂ ਨੇ ਦੱਸਿਆ ਕਿ ਮਲੋਹ ਵਾਲੇ ਬਾਬੇ ਦਾ ਕਾਫੀ ਸਮੇਂ ਪਹਿਲਾਂ ਦੇਹਾਂਤ ਹੋ ਗਿਆ ਸੀ । ਉਸ ਦੀ ਧੀ ਦੇ 2 ਬੱਚੇ ਸਨ। ਜਿੰਨਾਂ ਵਿੱਚੋ ਛੋਟਾ ਪੁੱਤਰ ਇਸਾਈ ਧਰਮ ਕਬੂਲ ਕਰ ਚੁੱਕਿਆ ਸੀ । ਉਹ ਇਸ ਜ਼ਮੀਨ ‘ਤੇ ਚਰਚ ਬਣਾਉਣਾ ਚਾਉਂਦਾ ਸੀ । ਜਿਸ ਦਾ ਸਥਾਨਕ ਲੋਕਾਂ ਨੇ ਇਤਰਾਜ਼ ਕੀਤਾ ਅਤੇ ਦਾਅਵਾ ਕੀਤਾ ਕਿ ਜ਼ਮੀਨ ਵੀ ਪਿੰਡ ਵਾਲਿਆ ਦੀ ਹੈ ਉਸ ‘ਤੇ ਕਿਸੇ ਪਰਿਵਾਰ ਦਾ ਹੱਕ ਨਹੀਂ ਸੀ । ਉਧਰ ਦੂਜੇ ਪੱਖ ਦਾ ਕਹਿਣਾ ਹੈ ਕਿ ਉਹ ਨਾਨੇ ਦੀ ਖਾਲੀ ਜ਼ਮੀਨ ‘ਤੇ ਚਰਚ ਬਣਾਉਣਾ ਚਾਉਂਦਾ ਸੀ ਪਰ ਪਿੰਡ ਵਾਲੇ ਅਜਿਹਾ ਕਰਨ ਤੋਂ ਮਨਾ ਕਰ ਰਹੇ ਹਨ । ਵਿਵਾਦ ਵਧਣ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੂੰ ਬੁਲਾਇਆ ਗਿਆ।

ਵਿਵਾਦ ਦੇ ਵਿੱਚ ਪਹੁੰਚਿਆ ਨਿਹੰਗ ਜਥੇਬੰਦੀਆਂ

ਮਾਮਲਾ ਵੱਧ ਦਾ ਵੇਖ ਪਿੰਡ ਦੇ ਲੋਕਾਂ ਨੇ ਨਿਹੰਗ ਜਥੇਬੰਦੀਆਂ ਨੂੰ ਬੁਲਾ ਲਿਆ । ਉਨ੍ਹਾਂ ਨੇ ਵਿਵਾਦਿਤ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਡੇਰਾ ਪਾ ਲਿਆ । ਪੁਲਿਸ ਮੌਕੇ ‘ਤੇ ਪਹੁੰਚੀ ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਵਿਵਾਦਿਤ ਜ਼ਮੀਨ ‘ਤੇ ਚਰਚ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ । ਪਰ ਪਰਿਵਾਰ ਹੁਣ ਵੀ ਚਰਚ ਬਣਾਉਣ ‘ਤੇ ਅੜਿਆ ਹੋਇਆ ਹੈ ।

Exit mobile version