‘ਦ ਖਾਲਸ ਬਿਉਰੋ:ਹਰਿਆਣਾ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਸੂਬੇ ਵਿੱਚ ਜਨਤਕ ਥਾਂਵਾਂ ’ਤੇ 200 ਲੋਕਾਂ ਤੋਂ ਜ਼ਿਆਦਾ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਪ੍ਰੋਗਰਾਮਾਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਜਿਹਨਾਂ ਲੋਕਾਂ ਨੂੰ ਪੂਰੀ ਵੈਕਸੀਨ ਨਹੀਂ ਲੱਗੀ, ਇੱਕ ਜਨਵਰੀ ਤੋਂ ਉਹਨਾਂ ਦੇ ਜਨਤਕ ਥਾਂਵਾਂ ’ਤੇ ਜਾਣ ’ਤੇ ਪਾਬੰਦੀ ਹੋਵੇਗੀ।
ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਵੱਲੋਂ ਸ਼ਾਪਿੰਗ ਮਾਲਾਂ, ਦਫ਼ਤਰਾਂ, ਬੈਂਕਾਂ, ਫਿਊਲ ਸਟੇਸ਼ਨਾਂ ਆਦਿ ਵਿੱਚ ਦਾਖਲ ਹੋਣ ਲਈ ਹਰ ਵਿਅਕਤੀ ਲਈ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਲਾਜ਼ਮੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ, 23 ਦਸੰਬਰ ਨੂੰ ਹਰਿਆਣਾ ਵਿੱਚ ਘੱਟੋ-ਘੱਟ 2.61 ਲੱਖ ਲੋਕਾਂ ਨੇ ਟੀਕਾਕਰਨ ਕੀਤਾ।