Punjab

NIA ਦਾ ਵੱਡਾ ਐਕਸ਼ਨ, ਗੈਂਗਸਟਰ ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਕੀਤੀ ਜ਼ਬਤ…

NIA's big action, 4 acres of land seized from gangster Lakhbir Singh Landa...

NIA ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਹਰੀਕੇ ਦੀ ਚਾਰ ਏਕੜ ਜ਼ਮੀਨ ਕੁਰਕ ਕਰ ਲਈ ਹੈ। NIA ਦੀ ਟੀਮ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਪਹੁੰਚੀ, ਜਿੱਥੇ NIA ਵੱਲੋਂ ਲੰਡਾ ਹਰੀਕੇ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ।

ਐਸਪੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਆਰਸੀ-37 ਵਿੱਚ ਤਰਨਤਾਰਨ ਦੇ ਪਿੰਡ ਕਰੀਆਂ ਵਿੱਚ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਸਨ। ਹੁਣ ਉੱਥੇ ਬੋਰਡ ਲਗਾ ਦਿੱਤਾ ਗਿਆ ਹੈ। ਹੁਣ ਇਸ ਜਾਇਦਾਦ ਨੂੰ ਖਰੀਦਿਆ ਅਤੇ ਵੇਚਿਆ ਨਹੀਂ ਜਾ ਸਕੇਗਾ। ਉਸ ਨੂੰ 27 ਜੁਲਾਈ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਲਖਬੀਰ ਸਿੰਘ ਉਰਫ਼ ਲੰਡਾ ਪਹਿਲਾਂ ਇੱਕ ਗੈਂਗਸਟਰ ਸੀ। ਉਹ ਮੂਲ ਰੂਪ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਦਾ ਰਹਿਣ ਵਾਲਾ ਹੈ। ਉਹ 2017 ਤੋਂ ਕੈਨੇਡਾ ਵਿੱਚ ਹੈ। ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਗਵਾ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਸਨ ਪਰ ਸਾਲ 2022 ਵਿਚ ਉਹ ਪੰਜਾਬ ਪੁਲਿਸ ਦੇ ਖ਼ੁਫ਼ੀਆ ਹੈੱਡਕੁਆਰਟਰ ਅਤੇ ਸਾਹਰਾਲੀ ‘ਤੇ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਨਿਕਲਿਆ ਸੀ। ਥਾਣਾ ਤਰਨਤਾਰਨ 22 ਜੁਲਾਈ, 2023 ਨੂੰ, ਐਨਆਈਏ ਨੇ ਜਾਂਚ ਤੋਂ ਬਾਅਦ ਲਾਂਡਾ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।

ਲੰਡਾ ਪੰਜਾਬ ਪੁਲਸ ਨੂੰ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਹ ਵਿਦੇਸ਼ ‘ਚ ਫ਼ਰਾਰ ਹੈ। ਫ਼ਿਲਹਾਲ ਐਨਆਈਏ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਹਨ। ਐਨਆਈਏ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਲੰਡਾ ਦੀ ਜ਼ਮੀਨ ਦੇ ਹਿੱਸੇ ਨੂੰ ਜ਼ਬਤ ਕਰਨ ਦਾ ਐਲਾਨ ਕਰਨ ਵਾਲਾ ਇੱਕ ਬੋਰਡ ਲਗਾਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਲੰਡਾ ਦੀ ਗ੍ਰਿਫ਼ਤਾਰੀ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕੀਤਾ ਜਾ ਚੁੱਕਾ ਹੈ।