India Punjab

ਗੈਂ ਗ ਸਟਰ ਅਤੇ ਅੱਤ ਵਾਦੀਆਂ ਦੇ ਪੱਤਰੇ ਫਰੋਲੇਗੀ NIA

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੈਂ ਗਸਟਰਾਂ ਅਤੇ ਪੁਲਿ ਸ ‘ਤੇ ਰਾਜਨੀਤਕਾਂ ਦੇ ਚੱਲ ਰਹੇ ਕਥਿਤ ਗੱਠਜੋੜ ਦੀ ਜਾਂਚ ਐਨਆਈਏ ਨੈਕਸਸ ਦੀ ਜਾਂਚ ਕਰੇਗੀ। ਐਨਆਈਏ  ਦੇ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਵਿਚ ਗੈਂ ਗਸਟਰ ਗਰੁੱਪਾਂ ਦੇ ਅੱ ਤਵਾਦੀ ਸੰਬੰਧਾਂ ਦੀ ਜਾਂਚ ਕੀਤੀ ਜਾਵੇਗੀ । ਐਨਆਈਏ ਦਾ ਆਪ੍ਰੇਸ਼ਨ ਗੈਂ ਗਸਟਰ ਸ਼ੁਰੂ ਹੋਣ ਵਾਲਾ ਹੈ। ਐਨਆਈਏ ਨੂੰ ਗੈਂ ਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।

ਦੱਸ ਦਈਏ  ਕਿ ਬੀਤੇ ਦਿਨੀਂ ਪੰਜਾਬ ਵਿੱਚ ਗੈਂ ਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਕਈ ਗੈਂ ਗਸਟਰਾਂ ਅਤੇ ਸ਼ਾਰਪ ਸੂਟਰਾਂ ਦਾ ਮੁਕਾਬਲਾ ਬਣਾਇਆ  ਗਿਆ ਸੀ। ਇਨ੍ਹਾਂ ਵਿਚੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸ਼ਾਰਪ ਸੂਟਰ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਇਸ ਦੇ ਮੱਦੇਨਜ਼ਰ ਐਨਆਈਏ ਹੁਣ ਕਾਰਵਾਈ ਕਰਨ ਜਾ ਰਹੀ ਹੈ ਕਿ ਗੈਂ ਗਸਟਰ ਦਾ ਅੱਤ ਵਾਦੀ ਨਾਲ ਕੀ ਸੰਬੰਧ ਹੈ। ਇਸ ਦੀ ਜਾਂਚ ਐਨਆਈਏ ਕਰੇਗੀ।