ਗੈਂ ਗਸਟਰ ਅਤੇ ਦਹਿ ਸ਼ਤਗ ਰਦਾਂ ਦੇ ਨੈਕਸਸ ਤੋਂ ਬਾਅਦ ਹੁਣ NIA ਵੀ ਮੂਸੇਵਾਲਾ ਕਤ ਲ ਦੀ ਜਾਂਚ ‘ਚ ਸ਼ਾਮਲ ਹੋਇਆ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਹੁਣ ਤੱਕ ਦੀ ਜਾਂਚ ਵਿੱਚ ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੇ ਗਠਜੋੜ ਦਾ ਵੱਡਾ ਖ਼ੁਲਾਸਾ ਹੋਇਆ ਹੈ ਇਸੇ ਲਈ ਹੁਣ ਇਸ ਮਾਮਲੇ ਵਿੱਚ ਅਸਿੱਧੇ ਤੌਰ ‘ਤੇ NIA ਦੀ ਐਂਟਰੀ ਹੋਈ ਹੈ। ਖੁਫਿਆ ਏਜੰਸੀਆਂ ਮੁਤਾਬਿਕ ਅੰਮ੍ਰਿਤਸਰ ਵਿੱਚ ਮਾ ਰੇ ਗਏ ਰੂਪਾ ਅਤੇ ਮੰਨੂ ਪਾਕਿਸਤਾਨ ਫਰਾਰ ਹੋਣਾ ਚਾਹੁੰਦੇ ਸਨ । ਇਸੇ ਲਈ ਉਹ ਸਰਹੱਦ ਤੋਂ 10 ਕਿਲੋਮੀਟਰ ਦੇ ਘੇਰੇ ਵਿੱਚ ਹੀ ਲੁੱਕੇ ਸਨ ਤਾਂ ਕਿ ਮੌਕਾ ਮਿਲ ਦੇ ਹੀ ਫਰਾਰ ਹੋ ਜਾਣ। ਮੰਨਿਆ ਜਾ ਰਿਹਾ ਹੈ ਕਿ ਦੋਵੇ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ਵਿੱਚ ਸਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਕਤ ਲ ਨੂੰ ਅੰਜਾਮ ਦੇਣ ਵਾਲਾ ਲਾਰੈਂਸ ਬਿਸ਼ਨੋਈ ਵੀ ਰਿੰਦਾ ਨਾਲ ਜੇਲ੍ਹ ਵਿੱਚ ਰਿਹਾ ਹੈ ਅਤੇ ਦੋਵਾਂ ਦੀ ਨਜ਼ਦੀਕੀਆਂ ਵੀ ਸਾਹਮਣੇ ਆਇਆ ਹਨ। ਕੇਂਦਰੀ ਜਾਂਚ ਏਜੰਸੀ NIA ਗੈਂ ਗਸਟਰ ਅਤੇ ਦਹਿਸ਼ਤਗਰਦਾਂ ਦੇ ਗਠਜੋੜ ਦੀ ਹੀ ਜਾਂਚ ਕਰੇਗਾ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ NIA ਦੇ ਡੀਜੀ ਦਿਨਕਰ ਗੁਪਤਾ ਅਤੇ ਦਿੱਲੀ ਪੁਲਿਸ ਕਮਿਸ਼ਨ ਦੀ ਹੋਈ ਮੀਟਿੰਗ ਵਿੱਚ ਇਸੇ ਰਣਨੀਤੀ ‘ਤੇ ਵਿਚਾਰ ਹੋਇਆ। ਇਸ ਪੂਰੇ ਆਪਰੇਸ਼ਨ ਦੀ ਕਮਾਨ ਪੰਜਾਬ ਦੇ ਸਾਬਕਾ ਡੀਜੀਪੀ ਅਤੇ NIA ਦੇ ਮੌਜੂਦਾ ਡੀਜੀ ਦਿਨਕਰ ਗੁਪਤਾ ਆਪ ਸੰਭਾਲਣਗੇ,ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਹੈ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਇਆ ਜਾਵੇਗਾ।
3 ਸੂਬਿਆਂ ਦੇ ਨਾਲ ਵਿਦੇਸ਼ ‘ਤੇ ਵੀ NIA ਦੀ ਨਜ਼ਰ
ਪੰਜਾਬ ਦੇ ਡੀਜੀਪੀ ਰਹਿੰਦੇ ਹੋਏ ਦਿਨਕਰ ਗੁਪਤਾ ਦੀ ਕਮਾਨ ਅਧੀਨ ਕਈ ਗੈਂ ਗਸਟਰਾਂ ਦਾ ਖ਼ਾਤਮਾ ਹੋਇਆ ਹੈ । ਖ਼ਤਰਨਾਕ ਗੈਂ ਗਸਟਰ ਜੈਪਾਲ ਭੁੱਲਰ ਦਾ ਵੀ ਉਨ੍ਹਾਂ ਦੇ ਟਾਇਮ ਹੀ ਐਂਕਾਉਂਟਰ ਹੋਇਆ ਸੀ। ਇਸੇ ਲਈ ਦਿਨਕਰ ਗੁਪਤਾ ਨੇ ਆਪ ਇਸ ਆਪਰੇਸ਼ਨ ਦੀ ਕਮਾਨ ਸੰਭਾਲੀ ਹੈ, ਗੈਂ ਗਸਟਰਾਂ ਖਿਲਾਫ਼ NIA ਆਪਣਾ ਆਪਰੇਸ਼ਨ ਤਿੰਨ ਸੂਬਿਆਂ ਵਿੱਚ ਰੱਖੇਗਾ ਇੰਨਾਂ ਵਿੱਚ ਪੰਜਾਬ,ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹੈ । ਇੰਨਾਂ ਤਿੰਨਾਂ ਸੂਬਿਆਂ ਨੂੰ ਗੈਂ ਗਸਟਰਾਂ ਦਾ ਗੜ੍ਹ ਮੰਨਿਆ ਜਾਂਦਾ ਅਤੇ ਉਹ ਪੂਰੀ ਤਰ੍ਹਾਂ ਐਕਟਿਵ ਹਨ।
ਸਿੱਧੂ ਮੂਸੇਵਾਲਾ ਦੇ ਕਾਤ ਲ ਸ਼ੂਟਰ ਵੀ ਇੰਨਾਂ ਤਿੰਨੋ ਸੂਬਿਆਂ ਦੇ ਸਨ। ਇਸ ਤੋਂ ਇਲਾਵਾ ਦਿੱਲੀ ਦੇ ਗੈਂ ਗਸਟਰਾਂ ‘ਤੇ ਵੀ NIA ਦੀ ਪੂਰੀ ਨਜ਼ਰ ਹੈ। ਕੈਨੇਡਾ ਵਿੱਚ ਬੈਠੇ ਗੈਂ ਗਸਟਰ ਵੀ NIA ਦੀ ਰਡਾਰ ‘ਤੇ ਹਨ । ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ ਵਿੱਚ ਬੈਠੇ ਗੈਂ ਗਸਟਰ ਦਹਿਸ਼ਤਗਰਦਾਂ ਨਾਲ ਹੱਥ ਮਿਲਾ ਕੇ ਪੈਸੇ ਦੇ ਲਾਲਚ ਵਿੱਚ ਦੇਸ਼ ਵਿਰੋਧੀ ਕੰਮਾਂ ਵਿੱਚ ਸ਼ਾਮਲ ਹਨ । ਮੂਸੇਵਾਲਾ ਦੇ ਕਤ ਲ ਦਾ ਮਾਸਟਰ ਮਾਇੰਡ ਗੈਂ ਗਸਟਰ ਗੋਲਡੀ ਬਰਾੜ ਕੈਨੇਡਾ ਵਿੱਚ ਹੈ। ਮੋਹਾਲੀ ਵਿੱਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕਰਨ ਵਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਵੀ ਕੈਨੇਡਾ ਵਿੱਚ ਹੈ ਅਜਿਹੇ ਇੰਨਾਂ ਗੈਂ ਗਸਟਰਾਂ ਨੂੰ ਭਾਰਤ ਲਿਆਉਣਾ ਜ਼ਰੂਰੀ ਹੈ, ਗੋਲਡੀ ਬਰਾੜ ਦਾ ਪਹਿਲਾਂ ਹੀ ਰੈਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ।