Punjab

NIA Raid in Punjab: ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਪਹੁੰਚੀਆਂ NIA ਦੀਆਂ ਟੀਮਾਂ

NIA strict against terror funding! Raids continue at many places in Punjab and Jammu and Kashmir

‘ਦ ਖ਼ਾਲਸ ਬਿਊਰੋ : ਸਰਹੱਦ ਪਾਰ ਨਾਰਕੋ ਅੱਤਵਾਦ ਦੇ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ‘ਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਹੈ। ਪੰਜਾਬ ਵਿੱਚ ਸਰਹੱਦ ਪਾਰੋਂ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਪਾਕਿਸਤਾਨ ਵੱਲੋਂ ਭਾਰਤ ਖਿਲਾਫ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਐੱਨਆਈਏ ਜਾਂਚ ਵਿਚ ਜੁਟੀ ਹੈ। ਇਸੇ ਦਰਮਿਆਨ ਏਜੰਸੀ ਨੇ ਜੰਮੂ-ਕਸ਼ਮੀਰ ਦੇ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ। NIA ਨੇ ਜੰਮੂ-ਕਸ਼ਮੀਰ ਵਿਚ 16 ਤੋਂ 17 ਥਾਵਾਂ ‘ਤੇ ਛਾਪਾ ਮਾਰਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਆਈਏ ਦੀਆਂ ਟੀਮਾਂ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਲੋਪੋਕੇ ਵਿੱਚ ਪੁੱਜੀਆਂ ਸਨ। ਇਕ ਘਰ ‘ਤੇ ਛਾਪਾ ਮਾਰਿਆ ਗਿਆ। ਟੀਮਾਂ ਆਪਣੇ ਨਾਲ ਕੁਝ ਕਾਗਜ਼ ਅਤੇ ਇਲੈਕਟ੍ਰਾਨਿਕ ਯੰਤਰ ਵੀ ਲੈ ਗਈਆਂ ਹਨ। ਇਸੇ ਤਰ੍ਹਾਂ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਛਾਪੇਮਾਰੀ ਜਾਰੀ ਹੈ। ਐਨਆਈਏ ਦੀ ਟੀਮ ਅੰਮ੍ਰਿਤਸਰ ਦੀ ਮਜੀਠ ਮੰਡੀ ਵਿੱਚ ਇੱਕ ਕਾਰੋਬਾਰੀ ਤੱਕ ਵੀ ਪਹੁੰਚੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਨਾਰਕੋ ਟੈਰਰ ਫੰਡਿੰਗ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਸਰਗਰਮ ਕਰਕੇ ਪਾਕਿਸਤਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੀਆਂ ਤਾਰਾਂ ਨੂੰ ਜੋੜਨ ਲਈ ਐਨਆਈਏ ਛਾਪੇਮਾਰੀ ਕਰ ਰਹੀ ਹੈ।