ਬਿਉਰੋ ਰਿਪੋਰਟ – ਪੀਲੀਭੀਤ ਐਨਕਾਊਂਟਰ ਮਾਮਲੇ ਵਿੱਚ ਹੁਣ NIA ਦੀ ਐਂਟਰੀ ਹੋ ਗਈ ਹੈ । ਪੰਜਾਬ ਦੇ ਥਾਣਿਆਂ ‘ਤੇ ਹੋਏ ਹਮਲਿਆਂ ਵਿੱਚ ਮਾਰੇ ਤਿੰਨ ਮੁਲਜ਼ਮਾਂ ਨੂੰ ਫੰਡਿੰਗ ਕਰਨ ਵਾਲੇ ਖਿਲਾਫ਼ ਕੌਮੀ ਜਾਂਚ ਏਜੰਸੀ ਨੇ ਇਨਾਮ ਦਾ ਐਲਾਨ ਕੀਤਾ ਹੈ ।
ਦੱਸਿਆ ਜਾ ਰਿਹਾ ਹੈ ਕਿ ਯੂਪੀ ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨਸ ਵਿੱਚ ਜਸ਼ਨਪ੍ਰੀਤ ਸਿੰਘ,ਗੁਰਵਿੰਦਰ ਸਿੰਘ ਅਤੇ ਵੀਰੇਂਦਰ ਸਿੰਘ ਦੀ ਮੌਤ ਹੋਈ ਹੈ । ਇੰਨਾਂ ਤਿੰਨਾਂ ਨੂੰ ਫੰਡਿੰਗ ਕੁਲਬੀਰ ਸਿੰਘ ਨੇ ਕੀਤੀ ਸੀ । ਕੁਲਬੀਰ ਹਰਿਆਣਾ ਦੇ ਯਮੁਨਾ ਨਗਰ ਦਾ ਰਹਿਣ ਵਾਲਾ ਹੈ । ਪੁਲਿਸ ਦੇ ਨਾਲ NIA ਵੀ ਉਸ ਦੀ ਤਲਾਸ਼ ਕਰ ਰਹੀ ਹੈ । ਕੁਲਬੀਰ ਸਿੰਘ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ।