‘ਦ ਖ਼ਾਲਸ ਬਿਊਰੋ : ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਐਨ. ਆਈ.ਏ. ਨੇ ਪੰਜਾਬ ਵਿਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਹੈ। ਐਨਆਈਏ ਵਲੋਂ ਪੰਜਾਬ ਦੀਆਂ ਕਰੀਬ 13 ਥਾਵਾਂ ਉੱਤੇ ਰੇਡ ਕੀਤੀ ਗਈ ਹੈ। ਇਹ ਰੇਡ ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਵੇਲੇ ਐਨਆਈਏ ਦੀ ਟੀਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਛਾਪੇਮਾਰੀ ਕਰ ਰਹੀ ਹੈ।
