The Khalas Tv Blog Punjab ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਮਨਕੀਰਤ ਕੋਲੋਂ NIA ਨੇ ਕੀਤੀ ਪੁੱਛਗਿੱਛ
Punjab

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਮਨਕੀਰਤ ਕੋਲੋਂ NIA ਨੇ ਕੀਤੀ ਪੁੱਛਗਿੱਛ

Punjabi singers Dilpreet Dhillon and Mankirat Aulakh

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਮਨਕੀਰਤ ਕੋਲੋਂ NIA ਨੇ ਕੀਤੀ ਪੁੱਛਗਿੱਛ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ‘ਚ ਅੱਜ  NIA ਨੇ ਪੰਜਾਬ ਦੇ ਦੋ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਅਨੁਸਾਰ ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ  ( Punjabi singers Dilpreet Dhillon and Mankirat Aulakh) ਤੋਂ NIA ਨੇ ਦਿੱਲੀ ਹੈੱਡਕੁਆਰਟਰ ‘ਤੇ ਕਈ ਘੰਟੇ ਪੁੱਛਗਿੱਛ ਕੀਤੀ ਗਈ । ਦੱਸ ਦੇਈਏ ਕਿ ਮਨਕੀਰਤ ਅਤੇ ਢਿੱਲੋਂ ਦੇ ਗੈਂਗਸਟਰ ਲੌਰੇਸ਼ ਬਿਸ਼ਨੋਈ ਨਾਲ ਸਬੰਧ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ, ਜਿਸ ਤੋਂ ਬਾਅਦ ਬੰਬੀਹਾ ਗੈਂਗ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।

ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਲੋੜ ਪੈਣ ‘ਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਹਾਲ ਹੀ ‘ਚ ਦੋ ਵੱਖ-ਵੱਖ ਦਿਨਾਂ ‘ਤੇ NIA ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਜੂਨ ਵਿੱਚ ਔਲਖ ਨੇ ਇਸ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਉਸਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਸੰਦੇਸ਼ ਵਿੱਚ ਮੂਸੇ ਵਾਲਾ ਦੀ ਹੱਤਿਆ ਵਿੱਚ ਉਸਦੇ ਮੈਨੇਜਰ ਦੇ ਸ਼ਾਮਲ ਹੋਣ ਦੀਆਂ ਖਬਰਾਂ ਤੋਂ ਵੀ ਇਨਕਾਰ ਕੀਤਾ ਸੀ। ਬੰਬੀਹਾ ਗੈਂਗ ਨੇ ਦੋਸ਼ ਲਾਇਆ ਦਰਅਸਲ, ਦਵਿੰਦਰ ਬੰਬੀਹਾ ਗੈਂ ਗ ਨੇ ਔਲਖ ਦੇ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ । ਬੰਬੀਹਾ ਗੈਂ ਗ ਦਾ ਕਹਿਣਾ ਸੀ ਕਿ ਔਲਖ ਗੈਂ ਗਸਟਰ ਲਾਰੈਂ ਸ ਦਾ ਕਰੀਬੀ ਹੈ। ਉਹ ਪੰਜਾਬੀ ਗਾਇਕਾਂ ਬਾਰੇ ਗੈਂ ਗਸਟਰਾਂ ਨੂੰ ਖ਼ਬਰਾਂ ਦਿੰਦਾ ਹੈ । ਇਸ ਕ ਤਲ ਵਿੱਚ ਮਨਕੀਰਤ ਦਾ ਹੱਥ ਹੈ। ਇਹੀ ਗੱਲ ਗੌਂਡਰ ਗੈਂ ਗ ਨੇ ਵੀ ਕਹੀ ਸੀ। ਜਿਸ ਤੋਂ ਬਾਅਦ ਮਨਕੀਰਤ ਔਲਖ ‘ਤੇ ਸਵਾਲ ਉੱਠ ਰਹੇ ਸਨ।

ਹਾਲ ਹੀ ‘ਚ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਹੈ। ਖਾਨ ਮੂਸੇ ਵਾਲਾ ਦਾ ਕਰੀਬੀ ਦੋਸਤ ਹੈ। ਪੁੱਛਗਿੱਛ ਤੋਂ ਬਾਅਦ, ਉਸਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੂਸੇ ਵਾਲਾ ਲਈ ਇਨਸਾਫ ਦੀ ਮੰਗ ਕੀਤੀ।

ਮੂਸੇ ਵਾਲਾ ਦੀ 29 ਮਈ ਨੂੰ ਪਿੰਡ ਜਵਾਹਰਕੇ ਵਿੱਚ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇ ਵਾਹ ਫਾਇਰਿੰਗ ਕਰਕੇ ਸਿੱਧੂ ਮੂਸੇਵਾਲਾ ਦਾ ਕ ਲ ਕਰ ਦਿੱਤਾ ਸੀ। ਇਸ ਘਟ ਨਾ ਵਿੱਚ ਸਿੱਧੂ ਮੂਸੇਵਾਲਾ ਨੂੰ ਕਰੀਬ ਸੱਤ ਗੋ ਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌ ਤ ਗਈ ਸੀ। ਹਮ ਲੇ ਵਿੱਚ ਉਸ ਦੇ ਦੋ ਹੋਰ ਸਾਥੀ ਬੁਰੀ ਤਰ੍ਹਾਂ ਜ਼ਖ਼ ਮੀ ਹੋ ਗਏ ਸਨ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ। ਉਸ ਦੇ ਕਤਲ ਤੋਂ ਕੁਝ ਘੰਟੇ ਬਾਅਦ ਕੈਨੇਡਾ ਵਿੱਚ ਰਹਿੰਦੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂ ਗ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਜ਼ਿੰਮੇਵਾਰੀ ਲਈ ਸੀ

 

Exit mobile version